ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਰੋਨਾ ਪਾਜ਼ੇਟਿਵ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ, 12 ਮਾਰਚ (ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ | ਲਾਗ ਦੇ ਫੈਲਣ ਦੇ ਮੱਦੇਨਜ਼ਰ, ਪਟਿਆਲਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸ਼ੁਕਰਵਾਰ ਤੋਂ ਰਾਤ ਦਾ ਕਰਫ਼ਿਊ ਲਾਉਣ ਦਾ ਐਲਾਨ ਕੀਤਾ ਹੈ ਜਦਕਿ ਚਾਰ ਜ਼ਿਲਿ੍ਹਆਂ ਵਿਚ ਪਹਿਲਾਂ ਹੀ ਨਾਈਟ ਕਰਫ਼ਿਊ ਦਾ ਐਲਾਨ ਹੋ ਚੁਕਾ ਹੈ | ਇਹ ਕਰਫ਼ਿਊ 11 ਵਜੇ ਤੋਂ ਸਵੇਰੇ ਪੰਜ ਵਜੇ ਤਕ ਹੋਵੇਗਾ | ਇਸ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰੀਪੋਰਟ ਵੀ ਕੋਰੋਨਾ ਲਾਗ ਲੱਗ ਗਈ ਹੋਣ ਦੀ ਹੀ ਆਈ ਹੈ | ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦਾ ਬਜਟ ਵੀ ਪੇਸ਼ ਕੀਤਾ ਸੀ | ਉਨ੍ਹਾਂ ਅਪਣੇ ਫ਼ੇਸਬੁੱਕ ਪੰਨੇ 'ਤੇ ਲਿਖਿਆ ''ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਲਾਗ ਲੱਗ ਗਈ ਹੋਣ ਦੀ ਰੀਪੋਰਟ ਆਈ ਹੈ | ਹੁਣ ਮੈਂ ਕੁਆਰੰਟੀਨ ਹੋਵਾਂਗਾ | ਮੈਂ ਅਪਣਾ ਟੈਸਟ ਬਜਟ ਸੈਸ਼ਨ ਤੋਂ ਪਹਿਲਾਂ ਅਤੇ ਸੈਸ਼ਨ ਤੋਂ ਤੁਰਤ ਬਾਅਦ ਕਰਵਾਇਆ | ਮੇਰੀ ਰੀਪੋਰਟ ਸੈਸ਼ਨ ਤੋਂ ਪਹਿਲਾਂ ਨੈਗੇਟਿਵ ਆਈ ਸੀ ਪਰ ਸੈਸ਼ਨ ਤੋਂ ਬਾਅਦ ਮੈਂ ਕੋਰੋਨਾ ਪੀੜਤ ਪਾਇਆ ਗਿਆ | ਉਹ ਲੋਕ ਜੋ ਮੇਰੇ ਸੰਪਰਕ ਵਿਚ ਆਏ ਹਨ, ਕਿ੍ਪਾ ਕਰ ਕੇ ਅਪਣੀ ਅਤੇ ਅਪਣੇ ਪਰਵਾਰ ਦੀ ਸੁਰੱਖਿਆ ਲਈ ਜਾਂਚ ਕਰਵਾ ਲੈਣ |''