ਪੰਜਾਬੀ ਬੋਲੀ ਨਾਲ ਜੁੜੇ ਮਸਲਿਆਂ ਨੂੰ ਤਕਨੀਕ ਨਾਲ ਜੋੜ ਕੇ ਸਮਝਣ ਦੀ ਲੋੜ : ਡਾ. ਜੋਗਾ ਸਿੰਘ
ਪੰਜਾਬੀ ਬੋਲੀ ਨਾਲ ਜੁੜੇ ਮਸਲਿਆਂ ਨੂੰ ਤਕਨੀਕ ਨਾਲ ਜੋੜ ਕੇ ਸਮਝਣ ਦੀ ਲੋੜ : ਡਾ. ਜੋਗਾ ਸਿੰਘ
ਨਵੀਂ ਦਿੱਲੀ, 12 ਮਾਰਚ (ਅਮਨਦੀਪ ਸਿੰਘ): ਉੱਘੇ ਭਾਸ਼ਾ ਮਾਹਰ ਤੇ ਪੰਜਾਬੀ ਯੂਨੀਵਰਸਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਮਹਿਕਮੇ ਦੇ ਸਾਬਕਾ ਮੁਖੀ ਪ੍ਰੋ. ਜੋਗਾ ਸਿੰਘ ਨੇ ਕਿਹਾ ਹੈ ਕਿ ਸਾਨੂੰ ਪੰਜਾਬੀ ਬੋਲੀ ਨਾਲ ਜੁੜੇ ਹੋਏ ਮਸਲਿਆਂ ਨੂੰ ਅਜੋਕੀ ਤਕਨੀਕ ਨਾਲ ਜੋੜ ਕੇ ਸਮਝਣੇ ਚਾਹੀਦੇ ਹਨ, ਇਸ ਨਾਲ ਹੀ ਪੰਜਾਬੀ ਦੀ ਪ੍ਰਫੁੱਲਤਾ ਜੁੜੀ ਹੋਈ ਹੈ | ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮਪੁਰਾ ਵਲੋਂ ਮਾਂ ਬੋਲੀ ਦਿਹਾੜੇ ਬਾਰੇ ਬੀਤੇ ਦਿਨੀਂ ਕਰਵਾਈ ਗਈ ਆਨਲਾਈਨ ਚਰਚਾ ਵਿਚ ਸ਼ਾਮਲ ਹੋਏ ਕਈ ਪੰਜਾਬੀ ਮਾਹਰਾਂ ਨੇ ਮਾਂ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਕਾਲਜ ਪਿ੍ੰਸੀਪਲ ਡਾ.ਜਤਿੰਦਰਬੀਰ ਸਿੰਘ ਨੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਮਾਂ ਬੋਲੀ ਦੀ ਅਹਿਮੀਅਤ ਨੂੰ ਉਭਾਰਿਆ |
ਕੁਰੂਕਸ਼ੇਤਰ ਯੂਨੀਵਰਸਟੀ ਦੇ ਸਾਬਕਾ ਪ੍ਰੋ.ਤੇ ਡੀਨ ਪ੍ਰੋ.ਨਰਵਿੰਦਰ ਸਿੰਘ ਕੌਸ਼ਲ, ਡਾ.ਪਿਆਰੇ ਲਾਲ ਗਰਗ, ਦਿੱਲੀ ਯੂਨੀਵਰਸਟੀ ਦੇ ਪੰਜਾਬੀ ਮਹਿਕਮੇ ਦੇ ਮੁਖੀ ਡਾ.ਰਵੀ ਰਵਿੰਦਰ, ਪ੍ਰੋ.ਜਸਪਾਲ ਕੌਰ, ਮਧੂ ਤਨਹਾ, ਅਰਤਿੰਦਰ ਸੰਧੂ, ਡਾ.ਲਖਵਿੰਦਰ ਸਿੰਘ ਜੌਹਲ, ਪ੍ਰੋ.ਪਰਮਜੀਤ ਸਿੰਘ, ਬੂਟਾ ਸਿੰਘ ਬਰਾੜ ਆਦਿ ਨੇ ਅਜੋਕੇ ਪ੍ਰਸੰਗ ਵਿਚ ਪੰਜਾਬ ਦੀ ਪ੍ਰਫੁੱਲਤਾ ਤੇ ਵੰਗਾਰਾ ਬਾਰੇ ਚਰਚਾ ਕੀਤੀ |ਕਾਲਜ ਦੇ ਪੰਜਾਬੀ ਮਹਿਕਮੇ ਦੀ ਮੁਖੀ ਡਾ.ਮਨਜੀਤ ਕੌਰ ਨੇ ਮਾਂ ਬੋਲੀ ਦੀ ਅਹਿਮੀਅਤ ਬਾਰੇ ਦਸਿਆ ਤੇ ਮਾਹਰਾਂ ਤੋਂ ਜਾਣੂ ਕਰਵਾਇਆ |
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 12 ਮਾਰਚ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ |