16 ਮਾਰਚ ਨੂੰ ਸਿਰਫ਼ ਭਗਵੰਤ ਮਾਨ ਹੀ ਚੁੱਕਣਗੇ ਸਹੁੰ, ਬਾਕੀ ਮੰਤਰੀ ਨਹੀਂ ਲੈਣਗੇ ਸੀਐਮ ਨਾਲ ਹਲਫ਼ 

ਏਜੰਸੀ

ਖ਼ਬਰਾਂ, ਪੰਜਾਬ

ਅੱਜ ਅੰਮ੍ਰਿਤਸਰ ਵਿਚ ਰੋਡ ਸ਼ੋਅ ਕਰ ਰਹੇ ਨੇ ਭਗਵੰਤ ਮਾਨ

Bhagwant Mann

 

ਚੰਡੀਗੜ੍ਹ - ਬੀਤੇ ਦਿਨ ਇਹ ਖ਼ਬਰ ਨਸ਼ਰ ਹੋਈਆਂ ਸਨ ਕਿ 4 ਤੋਂ 5 ਵਿਧਾਇਕ 16 ਮਾਰਚ ਨੂੰ ਭਗਵੰਤ ਮਾਨ ਨਾਲ ਹੀ ਸਹੁੰ ਚੁੱਕਣਗੇ ਪਰ ਅੱਜ ਇਹ ਸਾਫ਼ ਹੋ ਗਿਆ ਹੈ ਕਿ 16 ਮਾਰਚ ਨੂੰ ਸਿਰਫ਼ ਭਗਵੰਤ ਮਾਨ ਹੀ ਸਹੁੰ ਚੁੱਕਣਗੇ ਤੇ ਬਾਕੀ ਸਾਰੇ ਵਿਧਾਇਕ 16 ਮਾਰਚ ਤੋਂ ਬਾਅਦ ਹਲਫ਼ ਲੈਣਗੇ। ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਹਲਫ਼ ਲੈਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਕੇ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕਰਨਗੇ ਤੇ ਪੰਜਾਬੀਆਂ ਦਾ ਧੰਨਵਾਦ ਕਰਨਗੇ।