ਵਿਦਿਆਰਥੀ ਲਈ ਜ਼ਰੂਰੀ ਖ਼ਬਰ ਦੇਣ, PSEB ਨੇ 8ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਕੀਤਾ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ 7 ਅਪ੍ਰੈਲ ਤੋਂ 28 ਅਪ੍ਰੈਲ ਤੱਕ ਹੋਣਗੀਆਂ ਪ੍ਰੀਖਿਆਵਾਂ

Photo

 

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਟਰਮ-2 ਦੀਆਂ ਪ੍ਰੀਖਿਆਵਾਂ ਲਈ ਅੱਠਵੀਂ ਜਮਾਤ ਦੀ ਡੇਟਸ਼ੀਟ 'ਚ ਕੁਝ ਬਦਲਾਅ ਕੀਤੇ ਹਨ। ਇਹ ਬਦਲਾਅ ਪ੍ਰਸ਼ਾਸਨਿਕ ਕਾਰਨਾਂ ਕਰਕੇ ਕੀਤੇ ਗਏ ਹਨ। ਟਰਮ 2 ਨਾਲ ਸਬੰਧਮਤ 8ਵੀਂ ਦੀਆਂ ਪ੍ਰੀਖਿਆਵਾਂ ਹੁਣ 7 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਪ੍ਰੀਖਿਆਵਾਂ ਦਾ ਸਵੇਰੇ 10 ਵਜੇ ਤੋਂ 12.15 ਵਜੇ ਤਕ ਦਾ ਹੋਵੇਗਾ।

 

 

 

ਪ੍ਰੀਖਿਆਵਾਂ 28 ਅਪ੍ਰੈਲ ਨੂੰ ਸਮਾਪਤ ਹੋਣਗੀਆਂ ਤੇ ਇਸ ਦਿਨ ਚੋਣਵੇਂ ਵਿਸ਼ੇ ਖੇਤੀਬਾੜੀ ਦਾ ਪੇਪਰ ਹੋਵੇਗਾ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ’ਚ ਕੋਵਿਡ-19 ਪ੍ਰਤੀ ਸਾਰੇ ਮਾਪਦੰਡਾਂ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਪ੍ਰਤੀ ਸੁਪਰੰਡਟ ਤੇ ਹੋਰ ਅਮਲਾ ਪੂਰੀ ਤਰ੍ਹਾਂ ਮੁਸਤੈਦ ਰਹੇਗਾ। ਡੇਟ ਸ਼ੀਟ ਹੇਠ ਲਿਖੇ ਅਨੁਸਾਰ ਹੈ।

1 ਅਪ੍ਰੈਲ ਸੋਮਵਾਰ - ਅੰਗਰੇਜ਼ੀ
13 ਅਪ੍ਰੈਲ ਬੁੱਧਵਾਰ - ਸਵਾਗਤ ਜ਼ਿੰਦਗੀ
16 ਅਪ੍ਰੈਲ ਸ਼ਨੀਵਾਰ - ਸਾਇੰਸ
19 ਅਪ੍ਰੈਲ ਮੰਗਲਵਾਰ - ਗਣਿਤ
21 ਅਪ੍ਰੈਲ ਵੀਰਵਾਰ - ਸਮਾਜਿਕ ਸਿੱਖਿਆ
23 ਅਪ੍ਰੈਲ ਸ਼ਨੀਵਾਰ - ਦੂਜੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ
25 ਅਪ੍ਰੈਲ ਸੋਮਵਾਰ-ਕੰਪਿਊਟਰ ਸਾਇੰਸ
26 ਅਪ੍ਰੈਲ ਮੰਗਲਵਾਰ - ਸਿਹਤ ਤੇ ਸਰੀਰਕ ਸਿੱਖਿਆ
28 ਅਪ੍ਰੈਲ ਵੀਰਵਾਰ - ਚੋਣਵੇਂ ਵਿਸ਼ੇ