ਮੌਸਮ ਨੇ ਫਿਰ ਲਈ ਕਰਵਟ, ਮਾਰਚ ਮਹੀਨੇ ਵਿਚ ਹੀ ਜੂਨ ਦੀ ਗਰਮੀ ਦਾ ਹੋਇਆ ਅਹਿਸਾਸ
ਹੋਲੀ ਤੋਂ ਬਾਅਦ ਵਧੇਗਾ ਗਰਮੀ ਦਾ ਪ੍ਰਕੋਪ
Summer Season
ਮੁਹਾਲੀ : ਮਾਰਚ ਮਹੀਨੇ ਚੜ੍ਹਦੇ ਹੀ ਮੌਸਮ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਦਿਨ ਵਿੱਚ ਤੇਜ਼ ਧੁੱਪ ਨਿਕਲਣ ਕਰਕੇ ਠੰਡ ਤਕਰੀਬਨ ਖ਼ਤਮ ਹੋ ਚੁੱਕੀ ਹੈ। ਇਸ ਵਿਚਾਲੇ ਪਾਰਾ ਵਧ ਰਿਹਾ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਿਕਾਰਡ ਹੋ ਰਿਹਾ ਹੈ। ਹੋਲੀ ਤੱਕ ਵੱਧ ਤੋਂ ਵੱਧ ਪਾਰਾ 35 ਡਿਗਰੀ ਤਾਂ ਉਥੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਦੇ ਆਲੇ ਦੁਆਲੇ ਪਹੁੰਚ ਜਾਣ ਦੀ ਸੰਭਾਵਨਾ ਹੈ।
ਆਉਣ ਵਾਲੇ ਹਫਤੇ ਵਿੱਚ ਮੌਸਮ ਸਾਫ ਰਹਿਣ ਵਾਲਾ ਹੈ। ਇਸ ਦੌਰਾਨ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦਾ ਅਨੁਮਾਨ ਨਹੀਂ ਹੈ। ਹੋਲੀ ਤੋਂ ਬਾਅਦ ਗਰਮੀ ਦਾ ਪ੍ਰਕੋਪ ਵਧੇਗਾ। ਇਸ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਸੂਚਕਾਂਕ ਤਸੱਲੀਬਖਸ਼ ਸ਼੍ਰੇਣੀ ਵਿੱਚ ਹਨ।