9 ਸਾਲਾ ਹਰਵੀਰ ਸਿੰਘ ਸੋਢੀ ਅੰਗਰੇਜ਼ੀ ਦੀ ਟਾਈਪਿੰਗ 'ਚ ਕਢਦਾ ਹੈ 40 ਸ਼ਬਦ ਪ੍ਰਤੀ ਮਿੰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੀਸਰੀ ਕਲਾਸ ਦਾ ਵਿਦਿਆਰਥੀ ਹੈ ਹਰਵੀਰ ਸਿੰਘ

photo

 

ਸ੍ਰੀ ਫ਼ਤਹਿਗੜ੍ਹ ਸਾਹਿਬ (ਜੀ ਐਸ ਰੁਪਾਲ) : ਕਹਿੰਦੇ ਨੇ ਸ਼ੌਕ ਪਾਲਣ ਲਈ ਜਨੂੰਨ ਤੇ ਲਗਨ ਬਹੁਤ ਹੀ ਜ਼ਰੂਰੀ ਹੈ ਸਾਢੇ 9 ਸਾਲਾ ਦਾ ਹਰਵੀਰ ਸਿੰਘ ਸੋਢੀ ਕਾਲੋਨੀ, ਵਾਰਡ ਨੰਬਰ 9 ਸਰਹਿੰਦ ਵਿਖੇ ਰਹਿੰਦਾ ਹੈ ਅਤੇ ਪਿੰਡ ਮਹਦੀਆਂ ਦੇ ਸੈਂਟ ਮੈਰੀ ਸਕੂਲ ਵਿਖੇ ਤੀਸਰੀ ਕਲਾਸ ਦਾ ਵਿਦਿਆਰਥੀ ਹੈ।

 ਹਰਵੀਰ ਸਿੰਘ ਸੋਢੀ ਬਗ਼ੈਰ ਕੀ—ਬੋਰਡ ਵੇਖੇ ਕੰਪਿਊਟਰ  'ਤੇ ਅੰਗਰੇਜ਼ੀ ਦੀ ਟਾਈਪਿੰਗ ਵਿਚ 40 ਸ਼ਬਦ ਪ੍ਰਤੀ ਮਿੰਟ ਕੱਢ ਕੇ ਵੇਖਣ ਵਾਲੇ ਨੂੰ  ਹੈਰਾਨ ਕਰ ਦਿੰਦਾ ਹੈ ਹਾਲਾਂਕਿ ਸਰਕਾਰ ਵਲੋਂ ਨੌਕਰੀ ਲੈਣ ਲਈ 30 ਸ਼ਬਦ ਪ੍ਰਤੀ ਮਿੰਟ ਰੱਖੇ ਹੋਏ ਹਨ। ਜਿਥੇ ਟੈਸਟਾਂ ਵਿਚ ਬਹੁਤ ਸਾਰੇ ਉਮੀਦਵਾਰ ਟਾਈਪਿੰਗ ਕਲੀਅਰ ਨਾ ਹੋਣ ਕਰ ਕੇ ਫ਼ੇਲ੍ਹ ਹੋ ਜਾਂਦੇ ਹਨ ਉਥੇ ਇਹ ਬੱਚਾ ਉਨ੍ਹਾਂ ਬੱਚਿਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ ਹੈ ਜੋ ਅੱਜ ਕਲ  ਅਪਣਾ ਜ਼ਿਆਦਾਤਰ ਸਮਾਂ ਮੋਬਾਈਲ ਫ਼ੋਨ ਉਤੇ ਗੇਮਾਂ ਆਦਿ ਵਿਚ ਗੁਆਉਂਦੇ ਹਨ।

 ਦੋ ਭੈਣਾਂ ਜਸ਼ਨਪ੍ਰੀਤ ਕੌਰ ਅਤੇ ਸਿਮਰਪ੍ਰੀਤ ਕÏਰ ਦਾ ਇਕਲੌਤਾ ਛੋਟਾ ਭਰਾ ਸਿਵਲ ਸਰਜਨ ਦਫ਼ਤਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਆਰਬੀਐਸਕੇ ਕੋਆਰਡੀਨੇਟਰ ਵਜੋਂ ਅਪਣੀਆਂ ਸੇਵਾਵਾਂ ਨਿਭਾ ਰਹੇ ਹਰਪਾਲ ਸਿੰਘ ਸੋਢੀ ਅਤੇ ਬਲਾਕ ਕੋਆਰਡੀਨੇਟਰ ਹੇਮਲਤਾ (ਪੋਸ਼ਣ ਮੁਹਿੰਮ ਸੀਡੀਪੀਓ ਦਫ਼ਤਰ ਸਰਹਿੰਦ) ਦੇ ਪੁੱਤਰ ਹਰਵੀਰ ਦੇ ਮਾਪਿਆਂ ਦੀ ਰੀਝ ਹੈ ਕਿ ਹਰਵੀਰ ਵੀ ਅਪਣੀ ਟਾਈਪਿੰਗ ਦੀ ਸਪੀਡ ਵਧਾ ਕੇ ਪਿਤਾ ਵਾਂਗ ਅਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾਵੇ |