ਬੀਤੇ 10 ਸਾਲਾਂ ਦੌਰਾਨ ਪੰਜਾਬ 'ਚ 1806 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕੀਤੀਆਂ ਖ਼ੁਦਕੁਸ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੀਆਂ ਸੱਭ ਤੋਂ ਵੱਧ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਅਤੇ ਖੇਤ ਮਜ਼ਦੂਰਾਂ ਦੀਆਂ ਮਾਨਸਾ ਤੇ ਮਾਲੇਰਕੋਟਲਾ ਜ਼ਿਲ੍ਹੇ 'ਚ ਹੋਈਆਂ ਖ਼ੁਦਕੁਸ਼ੀਆਂ

photo

 

ਚੰਡੀਗੜ੍ਹ(ਭੁੱਲਰ): ਪਿਛਲੇ 10 ਸਾਲਾਂ ਦੇ ਸਮੇਂ ਦੌਰਾਨ ਪੰਜਾਬ ਵਿਚ 1806 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ | ਪੰਜਾਬ ਵਿਧਾਨ ਸਭਾ ਵਿਚ ਪੇਸ਼ ਇਕ ਰੀਪੋਰਟ ਮੁਤਾਬਕ ਪ੍ਰਾਪਤ ਹੋਏ ਅਧਿਕਾਰਤ ਅੰਕੜਿਆਂ ਮੁਤਾਬਕ ਸਾਲ 2012 ਮਾਰਚ ਮਹੀਨੇ ਤੋਂ ਲੈ ਕੇ 2023 ਦੀ 28 ਫ਼ਰਵਰੀ ਤਕ 1403 ਕਿਸਾਨਾਂ ਅਤੇ 403 ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ |

ਜ਼ਿਲ੍ਹਾ ਵਾਰ ਵੇਰਵਿਆਂ ਮੁਤਾਬਕ ਸੱਭ ਤੋਂ ਵੱਧ ਮਾਨਸਾ ਤੇ ਬਠਿੰਡਾ ਜ਼ਿਲਿ੍ਹਆਂ ਵਿਚ ਕ੍ਰਮਵਾਰ 314 ਅਤੇ 269 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ | ਸੱਭ ਤੋਂ ਵੱਧ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦਾ ਅੰਕੜਾ ਵੀ ਮਾਨਸਾ ਜ਼ਿਲ੍ਹੇ ਵਿਚ 89 ਅਤੇ ਮਾਲੇਰਕੋਟਲਾ ਵਿਚ 70 ਰਿਹਾ | ਜਲੰਧਰ ਸ਼ਹਿਰੀ, ਗੁਰਦਾਸਪੁਰ, ਜਲੰਧਰ ਦਿਹਾਤੀ, ਫ਼ਤਿਹਗੜ੍ਹ ਸਾਹਿਬ ਇਨ੍ਹਾਂ ਖ਼ੁਦਕੁਸ਼ੀਆਂ ਦਾ ਅੰਕੜਾ ਸਿਫ਼ਰ ਰਿਹਾ ਹੈ |

ਬਾਕੀ ਜ਼ਿਲਿ੍ਹਆਂ ਵਿਚੋਂ ਲੁਧਿਆਣਾ ਸ਼ਹਿਰੀ ਵਿਚ 12, ਅੰਮਿ੍ਤਸਰ ਦਿਹਾਤੀ ਵਿਚ 9, ਬਟਾਲਾ ਪੁਲਿਸ ਜ਼ਿਲ੍ਹੇ ਵਿਚ 8, ਪਠਾਨਕੋਟ ਵਿਚ 6, ਹੁਸ਼ਿਆਰਪੁਰ 4, ਕਪੂਰਥਲਾ, 25, ਪਟਿਆਲਾ 2, ਸੰਗਰੂਰ 35, ਬਰਨਾਲਾ 9, ਲੁਧਿਆਣਾ ਦਿਹਾਤੀ 82, ਖੰਨਾ 48, ਸ਼ਹੀਦ ਭਗਤ ਸਿੰਘ ਨਗਰ 2, ਰੋਪੜ 14, ਐਸ.ਏ.ਐਸ. ਨਗਰ 5, ਫ਼ਿਰੋਜ਼ਪੁਰ 2, ਫ਼ਾਜ਼ਿਲਕਾ 10, ਤਰਨਤਾਰਨ 23, ਫ਼ਰੀਦਕੋਟ 109, ਮੋਗਾ 39, ਸ੍ਰੀ ਮੁਕਤਸਰ ਸਾਹਿਬ 46 ਕਿਸਾਨਾਂ ਨੇ ਇਸ ਸਮੇਂ ਖ਼ੁਦਕੁਸ਼ੀਆਂ ਕੀਤੀਆਂ ਹਨ |