ਮਾਡਰਨ ਅਤੇ ਸੰਸਕਾਰੀ ਹੈ ਮੰਤਰੀ ਹਰਜੋਤ ਬੈਂਸ ਦੀ ਹੋਣ ਵਾਲੀ ਪਤਨੀ IPS ਅਧਿਕਾਰੀ ਡਾ: ਜੋਤੀ ਯਾਦਵ 

ਏਜੰਸੀ

ਖ਼ਬਰਾਂ, ਪੰਜਾਬ

ਫ਼ੋਟੋਗ੍ਰਾਫੀ ਦੇ ਸੌਕ ਨਾਲ ਸੋਸ਼ਲ ਮੀਡੀਆ 'ਤੇ ਵੀ ਰਹਿੰਦੇ ਹਨ ਐਕਟਿਵ 

IPS Dr. Jyoti Yadav and Minister Harjot Singh Bains


ਮੋਹਾਲੀ : ਪੰਜਾਬ  ਸਰਕਾਰ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਮਹੀਨੇ ਵਿਆਹ ਕਰਨ ਜਾ ਰਹੇ ਹਨ। ਉਹ ਪੰਜਾਬ ਦੇ 2019 ਬੈਚ ਦੇ ਆਈਪੀਐਸ ਅਧਿਕਾਰੀ ਡਾ: ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ।

ਗੁਰੂਗ੍ਰਾਮ 'ਚ ਵੱਡੀ ਹੋਈ ਡਾ: ਜੋਤੀ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਰਿੰਗ ਸ਼ੇਅਰ ਕੀਤੀ ਹੈ ਅਤੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਟੈਗ ਕੀਤਾ ਹੈ।

ਡਾ: ਜੋਤੀ ਲੁਧਿਆਣਾ ਵਿੱਚ ਏਡੀਸੀਪੀ ਰਹਿ ਚੁੱਕੇ ਹਨ ਅਤੇ ਇਸ ਸਮੇਂ ਮਾਨਸਾ ਵਿੱਚ ਐਸਪੀ ਹੈੱਡਕੁਆਰਟਰ ਵਜੋਂ ਤਾਇਨਾਤ ਹਨ।

ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੇ ਹੈ।

ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਉਸ ਦੀ ਸ਼ਖਸੀਅਤ ਨੂੰ ਦਰਸਾਉਂਦਾ ਹੈ।

ਉਹ ਨਰਮ ਦਿਲ ਅਤੇ ਮਾਡਰਨ ਸ਼ਖ਼ਸੀਅਤ ਦੇ ਧਾਰਨੀ ਹੋਣ ਦੇ ਨਾਲ-ਨਾਲ ਸੰਸਕਾਰੀ ਵੀ ਹਨ। ਸੋਸ਼ਲ ਮੀਡੀਆ ਖਾਤਿਆਂ ਤੋਂ ਬਾਖ਼ੂਬੀ ਲਗਦਾ ਹੈ ਕਿ ਡਾ. ਜੋਤੀ ਸਾਹਸਪਸੰਦ ਹਨ।

ਦੱਸ ਦੇਈਏ ਕਿ ਉਨ੍ਹਾਂ ਨੂੰ ਫ਼ੋਟੋਗ੍ਰਾਫੀ ਦਾ ਵੀ ਸ਼ੌਕ ਹੈ।

ਆਈਪੀਐਸ ਅਧਿਕਾਰੀ ਦੇ ਸੋਸ਼ਲ ਅਕਾਊਂਟਸ ਵਿਚ ਕੁਦਰਤ ਅਤੇ ਜੰਗਲੀ ਜੀਵਨ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹੋਈਆਂ ਹਨ ਜੋ ਕਾਫੀ ਆਕਰਸ਼ਕ ਹਨ।