Khanna News :ਖੰਨਾ ਤੋਂ ਬੱਚੇ ਨੂੰ ਅਗਵਾ ਕਰਨ ਵਾਲਿਆਂ ਦਾ ਐਨਕਾਉਂਟਰ, ਬੱਚਾ ਬਰਾਮਦ
Khanna News : 7 ਸਾਲਾ ਭਵਕੀਰਤ ਸਿੰਘ ਨੂੰ 12 ਮਾਰਚ ਕੀਤਾ ਸੀ ਅਗਵਾ
Khanna News in Punjabi : ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਖੰਨਾ ਦੇ ਮਲੌਦ ਦੇ ਸੀਹਾਂ ਦੌਦ ਪਿੰਡ ਤੋਂ ਅਗਵਾ ਕੀਤੇ ਗਏ 6 ਸਾਲਾ ਬੱਚੇ ਭਾਵਕੀਰਤ ਸਿੰਘ ਨੂੰ ਬਰਾਮਦ ਕਰ ਲਿਆ ਹੈ। ਸੂਤਰਾਂ ਅਨੁਸਾਰ, ਬੱਚਾ ਪਟਿਆਲਾ ਦੇ ਪਿੰਡ ਰੱਖੜਾ ਨੇੜੇ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਅਗਵਾਕਾਰਾਂ ਦਾ ਐਨਕਾਊਂਟਰ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਬੀਤੇ ਕੱਲ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਦੇ ਕਸਬਾ ਮਲੌਦ ਅਧੀਨ ਆਉਂਦੇ ਪਿੰਡ ਸੀਹਾਂ ਦੌਦ ਵਿਚ ਸ਼ਰੇਆਮ ਇੱਕ ਬੱਚੇ ਨੂੰ ਅਗ਼ਵਾ ਕਰ ਲਿਆ ਗਿਆ ਹੈ। ਸੱਤ ਸਾਲਾ ਬੱਚੇ ਭਵਕੀਰਤ ਸਿੰਘ ਨੂੰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਅਗਵਾ ਕਰ ਲਿਆ ਗਿਆ ਸੀ। ਅਗ਼ਵਾਕਾਰ ਬੱਚੇ ਨੂੰ ਘਰ ਵਿੱਚ ਖੇਡਦੇ ਸਮੇਂ ਚੁੱਕ ਕੇ ਲੈ ਗਏ। ਮੁਲਜ਼ਮਾਂ ਨੇ ਆਪਣੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ ਅਤੇ ਕੰਬਲ ਲਏ ਹੋਏ ਸਨ। ਉਨ੍ਹਾਂ ਦੇ ਫ਼ਰਾਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਨਾਂ ਦਾ ਪੁਲਿਸ ਦੇ ਪਿੱਛਾ ਕੀਤਾ ਜਾ ਰਿਹਾ ਸੀ।
ਅਗਵਾਕਾਰ ਨੌਜਵਾਨਾਂ ਦਾ ਇਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੋਰ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪੁਲਿਸ ਬਲ ਵੱਲੋਂ ਪਿੰਡ ਮੰਡੋਰ ਨੂੰ ਚਾਰੇ ਪਾਸਿਓਂ ਪਿੰਡ ਦੀ ਘੇਰਾਬੰਦੀ ਕੀਤੀ ਗਈ। ਕਿਡਨੈਪਰਾਂ ਵੱਲੋਂ ਫੋਰਚੂਨਰ ਕਾਰ ਵਰਤੀ ਗਈ ਸੀ। ਇਸ ਦੀ ਅਗਵਾਈ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ ਟੀਮ ਵੱਲੋਂ ਕੀਤੀ ਜਾ ਰਹੀ ਹੈ।
ਖੰਨਾ ਤੋਂ ਅਗਵਾ ਬੱਚੇ ਨੂੰ ਬਰਾਮਦ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਹੈ ਕਿ ‘‘ਭਵਜੀਤ ਦੇ ਪਿਤਾ ਜੀ ਨਾਲ ਗੱਲ ਹੋਈ..ਪਰਿਵਾਰ ਹੁਣ ਸਕੂਨ ਮਹਿਸੂਸ ਕਰ ਰਿਹਾ ਹੈ.ਦੋਸ਼ੀਆਂ ਤੇ ਪਾਪੀਆਂ ਨੂੰ ਪੰਜਾਬ ਦੀ ਧਰਤੀ ਤੇ ਬਣਦੀ ਸਜ਼ਾ ਮਿਲੇਗੀ।’’
(For more news apart from Kidnapped child recovered from Khanna, kidnapper arrested News in Punjabi, stay tuned to Rozana Spokesman)