Punjab News: ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਦੀ ਚੋਣ ਸਬੰਧੀ ਮੀਟਿੰਗ ਵਿੱਚ ਮੁਹੰਮਦ ਓਵੈਸ ਨੂੰ ਬਣਾਇਆ ਚੇਅਰਮੈਨ
ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ
Muhammad Owais appointed as Chairman of Punjab Waqf Board in meeting to elect Chairman
ਅੱਜ ਸਵੇਰੇ 10 ਵਜੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਦੀ ਚੋਣ ਸਬੰਧੀ ਹੋਈ ਮੀਟਿੰਗ ਵਿੱਚ ਆਖ਼ਰਕਾਰ ਮੁਹੰਮਦ ਓਵੈਸ ਨੂੰ ਚੇਅਰਮੈਨ ਬਣਾਇਆ ਗਿਆ,ਪੰਜਾਬ ਸਰਕਾਰ ਦੀ ਤਰਫੋਂ ਪਹੁੰਚੇ ਸਕੱਤਰ ਗ੍ਰਹਿ ਵਿਭਾਗ ਗੁਰਕੀਰਤ ਸਿੰਘ ਕਿਰਪਾਲ ਦੀ ਹਾਜ਼ਰੀ ਵਿੱਚ ਵੋਟਿੰਗ ਹੋਈ, ਜਿਸ ਵਿੱਚ ਮੈਂਬਰਾਂ ਨੇ ਮੁਹੰਮਦ ਓਵੈਸ ਦੇ ਹੱਕ ਵਿੱਚ ਵੋਟਾਂ ਪਾਈਆਂ।
ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਮਾਲੇਰਕੋਟਲਾ ਦੇ ਮਸ਼ਹੂਰ ਉਦਯੋਗਪਤੀ ਮੁਹੰਮਦ ਓਵੈਸ ਸਟਾਰ ਇੰਪੈਕਟਸ ਕੰਪਨੀ ਦੇ ਮਾਲਕ ਹਨ ਅਤੇ ਉਨ੍ਹਾਂ ਦਾ ਨਾਂ ਧਰਮ ਪ੍ਰਤੀ ਸ਼ਰਧਾ ਇਮਾਨਦਾਰ ਸਵੀ ਅਤੇ ਲੋਕ ਸੇਵਾ ਲਈ ਸਮਰਪਿਤ ਭਾਵਨਾਵਾਂ ਵਾਲੇ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ, ਜਿਸ ਆਧਾਰ 'ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਕਫ਼ ਬੋਰਡ ਦੀ ਕਮਾਨ ਸੌਂਪੀ ਹੈ।