Mohali News: ਪੁਲਿਸ ਨੇ ਵਿਗਿਆਨੀ ਦੀ ਮੌਤ ਮਾਮਲੇ ’ਚ ਮੁਲਜ਼ਮ ਬੰਟੀ ਵਿਰੁਧ ਮਾਮਲਾ ਕੀਤਾ ਦਰਜ
ਪਾਰਕਿੰਗ ਵਿਵਾਦ ਨੂੰ ਲੈ ਕੇ ਹੋਈ ਝੜਪ ਵਿੱਚ ਵਿਗਿਆਨੀ ਅਭਿਸ਼ੇਕ ਦੀ ਹੋਈ ਸੀ ਮੌਤ
IISER Scientist Dies
 		 		
IISER Scientist Dies: ਮੋਹਾਲੀ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾ (IISER) ਦੇ ਇੱਕ ਵਿਗਿਆਨੀ ਦੀ ਜਾਨ ਚਲੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਸਵਰਨਕਰ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਇਹ ਵਿਵਾਦ ਪਾਰਕਿੰਗ ਨੂੰ ਲੈ ਕੇ ਸੀ, ਜਿਸ ਨੇ ਬਾਅਦ ਵਿੱਚ ਗੰਭੀਰ ਰੂਪ ਧਾਰਨ ਕਰ ਲਿਆ।
ਅਭਿਸ਼ੇਕ ਸਵਰਨਕਰ ਪਹਿਲਾਂ ਹੀ ਬਿਮਾਰ ਸਨ ਅਤੇ ਉਨ੍ਹਾਂ ਦਾ ਗੁਰਦਾ ਟ੍ਰਾਂਸਪਲਾਂਟ ਹੋਇਆ ਸੀ। ਇਸ ਤੋਂ ਇਲਾਵਾ, ਉਹ ਡਾਇਲਸਿਸ 'ਤੇ ਸੀ। ਇਸ ਝਗੜੇ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ।
ਇਹ ਸਾਰੀ ਘਟਨਾ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਕਤਲ ਦੋ ਮੁਲਜ਼ਮ ਬੰਟੀ ਵਿਰੁਧ ਬੀਐਨਐਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਹੈ।