ਜਲੰਧਰ ਵਿਚ 2 ਹੋਰ ਕੋਰੋਨਾ ਪਾਜ਼ੇਟਿਵ ਕੇਸ, ਕੁਲ ਗਿਣਤੀ 24
ਜਲੰਧਰ ਵਿਚ 2 ਹੋਰ ਕੋਰੋਨਾ ਪਾਜ਼ੇਟਿਵ ਕੇਸ, ਕੁਲ ਗਿਣਤੀ 24
ਜਲੰਧਰ, 13 ਅਪ੍ਰੈਲ (ਲਖਵਿੰਦਰ ਸਿੰਘ ਲੱਕੀ) : ਸੋਮਵਾਰ ਨੂੰ ਜਲੰਧਰ ਵਿਚ ਕੋਰੋਨਾਵਾਇਰਸ ਦੇ 2 ਹੋਰ ਪਾਜ਼ਿਟਿਵ ਕੇਸ ਸਾਹਮਣੇ ਆਣ ਨਾਲ ਇੱਥੇ ਕੁਲ ਕੇਸਾਂ ਦੀ ਗਿਣਤੀ 24 ਹੋ ਗਈ ਹੈ।ਅੱਜ ਜਿਹੜੇ ਮਾਮਲੇ ਸਾਹਮਣੇ ਆ?ੈ ਹਨ ਉਹਨਾਂ ਵਿਚ ਇਕ ਵਿਅਕਤੀ ਲਾਲ ਬਜ਼ਾਰ ਦਾ ਹੈ ਜੋ ਸਥਾਨਕ ਕਾਂਗਰਸ ਆਗੂ ਸ੍ਰੀ ਦੀਪਕ ਸ਼ਰਮਾ ਅਗਨੀਸ਼ ਦੇ ਸੰਪਰਕ ਵਿਚ ਆਇਆ ਦੱਸਿਆ ਜਾਂਦਾ ਹੈ।
ਯਾਦ ਰਹੇ ਕਿ ਸ੍ਰੀ ਦੀਪਕ ਸ਼ਰਮਾ ਅਗਨੀਸ਼ ਦੇ ਪਿਤਾ ਸ੍ਰੀ ਪ੍ਰਵੀਨ ਕੁਮਾਰ ਕੋਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ ਸਨ। ਇਸ ਮਗਰੋਂ ਉਨ੍ਹਾਂ ਦੀ ਪਤਨੀ, ਉਨ੍ਹਾਂ ਦਾ ਬੇਟਾ ਦੀਪਕ ਸ਼ਰਮਾ ਅਤੇ ਉਨ੍ਹਾਂ ਦਾ ਪੋਤਾ ਵੀ ਪਾਜ਼ਿਟਿਵ ਪਾਏ ਗਏ ਸਨ। ਅੱਜ ਸਾਹਮਣੇ ਆਇਆ ਦੂਜਾ ਕੇਸ ਰਾਜਾ ਗਾਰਡਨ ਦਾ ਦੱਸਿਆ ਜਾ ਰਿਹਾ ਹੈ ਜਿਸ ਬਾਰੇ ਅਜੇ ਇਹ ਸਪਸ਼ਟ ਜਾਣਕਾਰੀ ਨਹੀਂ ਹੈ ਕਿ ਉਸ ਨੂੰ ਇਹ ਵਾਇਰਸ ਕਿੱਥੋਂ ਮਿਲਿਆ। ਇਹ ਦੋਵੇਂ ਕੇਸ ਬੀਤੇ ਕਲ੍ਹ ਹਸਪਤਾਲ ਆਏ ਦੱਸੇ ਜਾਂਦੇ ਹਨ ਜਿਨ੍ਹਾਂ ਦੀਆਂ ਰਿਪੋਰਟਾਂ ਅੱਜ ਪਾਜ਼ਿਟਿਵ ਆਈਆਂ।
ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਵੀ 6 ਨਵੇਂ ਪਾਜ਼ਿਟਿਵ ਕੇਸ ਜ਼ਿਲ੍ਹੇ ਵਿਚ ਸਾਹਮਣੇ ਆਏ ਸਨ ਜਦਕਿ ਇਕ ਔਰਤ ਜਿਸ ਦੀ ਮੌਤ ਪਹਿਲਾਂ ਹੋ ਚੁੱਕੀ ਸੀ ਉਸ ਦਾ ਕੋਰੋਨਾ ਵਾਇਰਸ ਟੈਸਟ ਵੀ ਮੌਤ ਤੋਂ ਬਾਅਦ ਪਾਜ਼ਿਟਿਵ ਆਇਆ ਸੀ। ਜਲੰਧਰ ਵਿਚ ਹੁਣ ਤਕ ਇਸ ਵਾਇਰਸ ਨਾਲ 2 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਇਹ ਵੀ ਜ਼ਿਕਰਯੋਗ ਹੈ ਕਿ ਮੋਹਾਲੀ ਤੋਂ ਬਾਅਦ ਹੁਣ 24 ਦੇ ਅੰਕੜੇ ਨਾਲ ਜਲੰਧਰ ਪੰਜਾਬ ਵਿਚ ਦੂਜਾ ਐਸਾ ਜ਼ਿਲ੍ਹਾ ਹੈ ਜਿਸ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ ਇੱਥੇ ਤਕ ਪਹੁੰਚ ਗਈ ਹੈ।