ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੋ ਹੋਰ ਮਾਮਲੇ ਸਾਹਮਣੇ ਆਉਣ ਨਾਲ ਗਿਣਤੀ ਹੋਈ 21

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਐਤਵਾਰ ਸੈਕਟਰ - 37 ਦੇ ਰਹਿਣ ਵਾਲੇ ਕੋਰੋਨਾ ਸੰਕਰਮਿਤ 40 ਸਾਲਾ ਵਿਅਕਤੀ

File photo

ਚੰਡੀਗੜ੍ਹ  (ਤਰੁਣ ਭਜਨੀ): ਸ਼ਹਿਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਐਤਵਾਰ ਸੈਕਟਰ - 37 ਦੇ ਰਹਿਣ ਵਾਲੇ ਕੋਰੋਨਾ ਸੰਕਰਮਿਤ 40 ਸਾਲਾ ਵਿਅਕਤੀ ਦੀ ਅੱਠ ਸਾਲ ਦੀ ਧੀ ਅਤੇ ਸੱਸ ਦੀ ਰੀਪੋਰਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਸ਼ਹਿਰ ਵਿਚ 16 ਕੋਰੋਨਾ ਪਾਜ਼ੇਟਿਵ ਮਰੀਜ਼ ਪੀਜੀਆਈ ਚੰਡੀਗੜ੍ਹ ਦੇ ਨਹਿਰੂ ਐਕਸਟੈਂਸ਼ਨ ਸੈਂਟਰ ਅਤੇ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿਚ ਦਾਖ਼ਲ ਹਨ ਜਦੋਂਕਿ ਸੱਤ ਲੋਕਾਂ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ਼ ਕੀਤਾ ਜਾ ਚੁੱਕਾ ਹੈ।

ਇਸ ਦੇ ਇਲਾਵਾ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਚਲਦੇ ਕਿਸੇ ਵੀ ਵਿਅਕਤੀ ਦੀ ਮੌਤ ਦੀ ਅਧਿਕਾਰਕ ਪੁਸ਼ਟੀ ਨਹੀ ਹੋਈ ਹੈ। ਹਾਲਾਂਕਿ ਸੈਕਟਰ 23 ਵਿਚ ਇਕ 26 ਸਾਲ ਦੇ ਨੌਜਵਾਨ ਦੀ ਸਨਿਚਰਵਾਰ ਸਵੇਰੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਡਾਕਟਰਾਂ ਨੇ ਸ਼ੱਕ ਦੇ ਆਧਾਰ ਉਤੇ ਨੌਜਵਾਨ ਦੇ ਸੈਂਪਲ ਜਾਂਚ ਲਈ ਭੇਜੇ ਸਨ। ਰੀਪੋਰਟ ਆਉਣ ਉਤੇ ਜੇਕਰ ਉਸ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੁੰਦੀ ਹੈ , ਤਾਂ ਅਜਿਹੇ ਵਿਚ ਇਹ ਸ਼ਹਿਰ ਦੀ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਚਲਦੇ ਪਹਿਲੀ ਮੌਤ ਹੋਵੇਗੀ।

ਚੰਡੀਗੜ੍ਹ ਵਿਚ ਜਾਰੀ ਰਹੇਗਾ ਕਰਫ਼ਿਊ
ਚੰਡੀਗੜ੍ਹ ਵਿਚ 14 ਅਪ੍ਰੈਲ ਦੇ ਬਾਅਦ ਕਰਫ਼ਿਊ ਵਧੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜ  ਦੇ ਮੁੱਖ ਮੰਤਰੀਆਂ ਅਤੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ  ਦੇ ਨਾਲ ਵੀਡੀਉ ਕਾਨਫ਼ਰੰਸਿੰਗ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਅਨੁਸਾਰ ਜਦੋਂ ਤਕ ਦੇਸ਼ ਦੇ ਹੋਰ ਹਿੱਸਿਆਂ ਵਿਚ ਲਾਕਡਾਊਨ ਰਹੇਗਾ, ਤਦ ਤਕ ਸ਼ਹਿਰ ਵਿਚ ਵੀ ਕਰਫ਼ਿਊ ਜਾਰੀ ਰਹੇਗਾ। ਇਸ ਦੇ ਇਲਾਵਾ ਸ਼ਹਿਰ ਵਿਚ ਕਰਫ਼ਿਊ ਦੀ ਮੌਜੂਦਾ ਹਾਲਤ ਅਤੇ ਲੋਕਾਂ ਤਕ ਪਹੁੰਚਾਈ ਜਾ ਰਹੀ ਜ਼ਰੂਰੀ ਸੇਵਾਵਾਂ ਨੂੰ ਲੈ ਕੇ ਸਮਿਖਿਆ ਕੀਤੀ ਗਈ। ਇਸ ਦੌਰਾਨ ਕਈ ਫ਼ੈਸਲੇ ਵੀ ਲਈ ਗਏ । ਪੰਜਾਬ ਨੇ ਅਪਣੇ ਇੱਥੇ ਕਰਫ਼ਿਊ 30 ਅਪ੍ਰੈਲ ਤਕ ਵਧਾ ਦਿਤਾ ਹੈ। ਅਜਿਹੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੀ 14 ਅਪ੍ਰੈਲ ਦੇ ਬਾਅਦ ਵੀ ਕਰਫ਼ਿਊ ਨੂੰ ਜਾਰੀ ਰਖੇਗਾ।