ਪੁਲਿਸ 'ਤੇ ਹਮਲੇ ਦੇ ਮੁਲਜ਼ਮਾਂ ਵਿਰੁਧ ਦੋ ਦਿਨਾਂ 'ਚ ਪੇਸ਼ ਹੋਵੇ ਚਾਰਜਸ਼ੀਟ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਪਟਿਆਲਾ ਜ਼ਿਲ੍ਹੇ 'ਚ ਕਰਫ਼ੀਊ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ 'ਤੇ ਘਾਤਕ ਹਮਲੇ

File photo

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਪਟਿਆਲਾ ਜ਼ਿਲ੍ਹੇ 'ਚ ਕਰਫ਼ੀਊ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮਾਂ 'ਤੇ ਘਾਤਕ ਹਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ਵਿਰੁਧ 2 ਦਿਨ ਅੰਦਰ ਚਾਰਜਸ਼ੀਟ ਦਾਇਰ ਹੋਣੀ ਚਾਹੀਦੀ ਹੈ। ਵੀਡੀਉ ਬਿਆਨ ਜਾਰੀ ਕਰ ਕੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਡੀ.ਜੀ.ਪੀ. ਪੰਜਾਬ ਨੂੰ ਸੰਦੇਸ਼ ਭੇਜ ਕੇ ਕਿਹਾ ਕਿ ਇਸ ਸਮੇਂ ਅਦਾਲਤਾਂ ਰੁਝੇਵਾਂ ਰਹਿਦ ਹਨ

ਜਿਸ ਕਰ ਕੇ 2 ਦਿਨਾਂ 'ਚ ਪਛਾਣੇ ਜਾ ਚੁੱਕੇ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ ਕਰ ਕੇ 10 ਦਿਨਾਂ ਅੰਦਰ ਟਰਾਇਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਦੀ ਬਾਂਹ ਕੱਟੀ ਹੈ ਜਿਸ ਕਰ ਕੇ ਹਤਿਆ ਦੇ ਯਤਨ ਦਾ ਮਾਮਲਾ ਬਣਦਾ ਹੈ ਅਤੇ ਇਸ 'ਚ ਉਮਰ ਕੈਦ ਹੋ ਸਕਦੀ ਹੈ, ਜਿਸ ਕਰ ਕੇ 10 ਦਿਨਾਂ 'ਚ ਟਰਾਇਲ ਪੂਰਾ ਕਰਵਾ ਕੇ ਪੁਲਿਸ ਅਦਾਲਤ 'ਚ ਮੁਲਜ਼ਮਾਂ ਨੂੰ ਸਜ਼ਾ ਦਿਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਭਰ 'ਚ ਸੰਦੇਸ਼ ਜਾਵੇਗਾ ਕਿ ਅਜਿਹੇ ਸਮੇਂ ਸੰਕਟ 'ਚ ਡਿਊਟੀ ਦੇ ਰਹੇ ਸਟਾਫ਼ ਉਤੇ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇਗੀ।