1978 ਦੇ ਸ਼ਹੀਦਾਂ ਦੀ ਯਾਦ ਵਿਚ ਮਾਰਚ ਕੱਢਦਿਆਂ ਬੇਅਦਬੀਆਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਮਾਰਚ 13 ਸਿੰਘਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਆਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਇਆ

Marching out in memory of the martyrs of 1978

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਗੁਰੂ ਨਗਰੀ ਅੰਮ੍ਰਿਤਸਰ ਵਿਖੇ 1978 ਦੀ ਵਿਸਾਖੀ ਮੌਕੇ ਸ਼ਬਦ ਗੁਰੂ ਦੇ ਅਦਬ ਦੀ ਰੱਖਿਆਂ ਕਰਦੇ ਹੋਏ ਸ਼ਹੀਦ 13 ਸਿੰਘਾਂ ਦੀ ਯਾਦ ਨੂੰ ਸਮਰਪਿਤ ਅੱਜ ਸ਼ਾਤਮਈ ਮਾਰਚ ਸਜਾਇਆ ਗਿਆ ਹੈ ਜਿਸ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਪੰਥਕ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਨੇ ਸ਼ਮੂਲੀਅਤ ਕੀਤੀ।

ਇਹ ਮਾਰਚ 13 ਸਿੰਘਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਆਰੰਭ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਇਆ ਜਿੱਥੇ ਪੰਜਾ ਸਿੰਘਾਂ 'ਚੋਂ ਭਾਈ ਸਤਨਾਮ ਸਿੰਘ ਝੰਝੀਆਂ ਨੇ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਨਕਲੀ ਨਿੰਰਕਾਰੀ ਸਤਸੰਗ ਮਿਸ਼ਨ 1978 ਦੀ ਵਿਸਾਖੀ ਵਾਲੇ ਦਿਨ ਅ੍ਰੰਮਿਤਸਰ ਵਿਖੇ ਆਪਣੇ ਪ੍ਰੋਗਰਾਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਇਤਰਾਜ ਯੋਗ ਪ੍ਰਚਾਰ ਕਰ ਰਹੇ ਸਨ ਜਿਸ ਦਾ ਸ਼ਾਤਮਈ ਰੋਸ਼ ਸ਼ਹੀਦ ਭਾਈ ਫੌਜਾ ਸਿੰਘ ਦੀ ਅਗਵਾਈ ਵਿਚ ਅੰਖਡ ਕੀਰਤਨੀ ਜਥਾ ਅਤੇ ਦਮਦਮੀ ਟਕਸਾਲ ਦੇ ਸਿੰਘਾਂ ਨੇ ਪ੍ਰੋਗਰਾਮ ਵਾਲੀ ਜਗ੍ਹਾ ਤੇ ਜਾਕੇ ਕੀਤਾ।

ਪਰ ਦੂਜੇ ਪਾਸੋਂ ਗੋਲ਼ੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਲਗਭਗ 80 ਜਖ਼ਮੀ ਹੋ ਗਏ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ। ਘਟਨਾ ਉਪਰੰਤ ਪ੍ਰੋਗਰਾਮ ਬਿਨ੍ਹਾਂ ਕਿਸੇ ਰੋਕ ਦੇ ਚੱਲਦਾ ਰਿਹਾ ਤੇ ਨਕਲੀ ਨਿੰਰਕਾਰੀ ਮੁਖੀ ਗੁਰਬਚਨ ਨੂੰ ਪੰਜਾਬ ਸਰਕਾਰ ਦੇ ਅਫਸਰ ਵੱਲੋਂ ਸੁਰਖਿਅਤ ਦਿੱਲੀ ਪੰਹੁਚਾਇਆ। ਅੰਮ੍ਰਿਤਸਰ ਤੋਂ ਮੁਕੱਦਮਾ ਕਰਨਾਲ ਤਬਦੀਲ ਕਰਕੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਪਰ ਅਕਾਲੀਆਂ ਨੇ ਇਸ ਦੀ ਅਪੀਲ ਅਦਾਲਤ ਵਿਚ ਨਹੀਂ ਕੀਤੀ।

ਕਮੇਟੀ ਆਗੂਆਂ ਅਤੇ ਹੋਰ ਪੰਥਕ ਸ਼ਖਸ਼ੀਅਤਾਂ ਨੇ ਦੋਸ਼ ਲਗਾਇਆ ਕਿ ਵੋਟ ਰਾਜਨੀਤੀ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਸ਼ਹੀਦ ਸਿੰਘਾਂ ਦਾ ਇਨਸਾਫ ਕੌਮ ਨੂੰ 1978 ਨਿੰਰਕਾਰੀ ਸਾਕੇ,1986 ਨਕੋਦਰ ਕਾਂਡ ਤੇ 2015 ਬਹਿਬਲ ਕਲਾਂ ਵੇਲੇ ਨਹੀਂ ਮਿਲਆ। ਵਰਨਣਯੋਗ ਹੈ ਤਿੰਨੋਂ ਘਟਨਾਵਾਂ ਦੇ ਸਮੇਂ ਬਾਦਲ ਤੇ ਬਰਨਾਲਾ ਦੀ ਸਰਕਾਰ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੇ ਹੋ ਰਹੀ ਰਾਜਨੀਤੀ ਲਈ ਅਕਾਲੀ ਤੇ ਕਾਂਗਰਸ ਦੋਨਾਂ ਨੂੰ ਦੋਸ਼ੀ ਐਲਾਨਦਿਆਂ ਕਮੇਟੀ ਆਗੂਆਂ ਨੇ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੀ ਸਿਆਸੀ ਚੁੱਪ ਨੇ ਬਹਿਬਲ ਕਲਾਂ ਦੇ ਦੋਸ਼ੀਆ ਨੂੰ ਸ਼ਕਤੀ ਦਿੱਤੀ ਹੈ।

ਅਦਾਲਤਾਂ ਦੇ ਫ਼ੈਸਲਿਆਂ ਨੂੰ ਸਿਆਸਤਦਾਨ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਜਿਸ ਦੇ ਨਤੀਜੇ ਵਜੋਂ ਪ੍ਰਤੱਖ ਰੂਪ ਵਿਚ ਦੋਸ਼ੀਆਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ। ਅੱਜ ਦੇ ਮਾਰਚ ਵਿਚ ਸ਼ਾਮਲ ਸਾਰੀਆਂ ਪੰਥਕ ਧਿਰਾਂ ਦੀ ਇਕ ਰਾਏ ਸੀ ਕਿ ਭਾਵੇਂ ਸਾਡੇ ਮੰਤਵ ਵੱਖਰੇ ਹੋਣ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਦੇ ਤੇ ਇਕਜੁਟ ਹਾਂ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦਸਿਆਂ ਅੱਜ ਦੇ ਮਾਰਚ ਵਿੱਚ ਸ਼ਾਮਲ ਹੋ ਵਾਲ਼ਿਆਂ ਵਿੱਚ ਅੰਖਡ ਕੀਰਤਨੀ ਜੱਥਾ, ਸਿੱਖ ਯੂਥ ਫੈਡਰੇਸ਼ਨ ਭਿਡਰਾਵਾਲਾ

ਅਕਾਲ ਯੂਥ, ਦਿਲਬਾਗ ਸਿੰਘ ਜੱਥਾ ਸਿਰਲੱਥ, ਮਹਾਂਬੀਰ ਸਿੰਘ ਸੁਲਤਾਨਵਿੰਡ, ਜਰਨੈਲ ਸਿੰਘ ਸ਼ਖੀਰਾ, ਹਰਬੀਰ ਸਿੰਘ ਸੰਧੂ, ਜਸਪਾਲ ਸਿੰਘ ਪੁਤਲੀਘਰ, ਭੁਪਿੰਦਰ ਸਿੰਘ 6 ਜੂਨ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਬਲਬੀਰ ਸਿੰਘ ਹਿਸਾਰ, ਜਥੇ.ਸੁਖਰਾਜ ਸਿੰਘ ਵੇਰਕਾ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਐਡਵੋਕੇਟ ਰਮਨਦੀਪ ਸਿੰਘ, ਰਣਜੀਤ ਸਿੰਘ, ਜਥੇ.ਰਘਬੀਰ ਸਿੰਘ ਭੁੱਚਰ, ਦਿਲਬਾਗ ਸਿੰਘ, ਸਤਵੰਤ ਸਿੰਘ ਸੱਤੀ, ਮਹਾਂ ਸਿੰਘ, ਹਰਪਾਲ ਸਿੰਘ 6 ਜੂਨ, ਮਨਦੀਪ ਸਿੰਘ, ਆਦਿ ਹਾਜ਼ਰ ਸਨ।