ਅੰਮ੍ਰਿਤਸਰ 'ਚ ਸਕੂਲ ਨੂੰ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਰਟ-ਸਰਕਟ ਕਾਰਨ ਲੱਗੀ ਸੀ ਸਕੂਲ ਵਿਚ ਅੱਗ

photo

 

ਅੰਮ੍ਰਿਤਸਰ - ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਪੈਂਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਸਕੂਲ ’ਚ ਹਫ਼ੜਾ-ਤਫ਼ੜੀ ਮਚ ਗਈ। ਸਕੂਲ ’ਚ ਮੌਜੂਦ ਸਾਰੇ ਬੱਚਿਆਂ ਨੂੰ ਕਲਾਸਾਂ ਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

 

 

ਮਿਲੀ ਜਾਣਕਾਰੀ ਦੇ ਅਨੁਸਾਰ ਸਕੂਲ ’ਚ ਅੱਗ ਸ਼ਾਰਟ-ਸਰਕਟ ਕਾਰਨ ਲੱਗੀ। ਸਕੂਲ ਦੀ ਇਕ ਅਧਿਆਪਕ ਜਦੋਂ ਕਲਾਸ ’ਚ ਮੌਜੂਦ 70 ਦੇ ਕਰੀਬ ਬੱਚਿਆਂ ਨੂੰ ਸਮਾਰਟ ਬੋਰਡ ਰਾਹੀਂ ਪੜ੍ਹਾ ਰਹੀ ਸੀ, ਤਾਂ ਅਚਾਨਕ ਸਪਾਰਕਿੰਗ ਹੋਣ ਲੱਗ ਪਈ। ਅਧਿਆਪਕ ਨੇ ਉਸੇ ਸਮੇਂ ਸਾਰੇ ਬੱਚਿਆਂ ਨੂੰ ਜਮਾਤ ’ਚੋਂ ਬਾਹਰ ਕੱਢ ਦਿੱਤਾ ਅਤੇ ਆਲੇ-ਦੁਆਲੇ ਦੀਆਂ ਜਮਾਤਾਂ ਦੇ ਬੱਚਿਆਂ ਨੂੰ ਵੀ ਬਾਹਰ ਜਾਣ ਨੂੰ ਕਿਹਾ।

 

 

ਸਪਾਰਕਿੰਗ ਹੋਣ ਕਾਰਨ ਬੋਰਡ ਨੂੰ ਅੱਗ ਲੱਗ ਗਈ, ਜਿਸ ਕਾਰਨ ਸਕੂਲ ’ਚ ਚਾਰੇ-ਪਾਸੇ ਧੂੰਆ ਹੋ ਗਿਆ। ਅੱਗ ਕਾਰਨ ਸਕੂਲ ’ਚ ਵੱਡੀ ਗਿਣਤੀ ’ਚ ਮੌਜੂਦ ਸਾਰੇ ਬੱਚੇ ਪਰੇਸ਼ਾਨ ਹੋ ਗਏ।