ਭਵਾਨੀਗੜ੍ਹ: ਮੀਂਹ ਨਾਲ ਖ਼ਰਾਬ ਹੋਈ ਫਸਲ ਕਾਰਨ ਨੌਜਵਾਨ ਕਿਸਾਨ ਨੇ ਲਿਆ ਫਾਹਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀਬਾੜੀ ਦੇ ਨਾਲ ਆਪਣੀ ਵਰਕਸ਼ਾਪ ਵੀ ਚਲਾਉਂਦਾ ਸੀ ਮ੍ਰਿਤਕ ਨੌਜਵਾਨ

photo

 

 

ਭਵਾਨੀਗੜ੍ਹ: ਕਿਸਾਨਾਂ ਦੀ ਜੂਨ ਬੁਰੀ ਹੈ। ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਬੇਮੌਸਮੇ ਮੀਂਹ ਕਾਰਨ ਖਰਾਬ ਹੋ ਗਈ। ਕਿਸਾਨ ਆਪਣੀ ਫਸਲ ਦੇ ਨੁਕਸਾਨ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਅਜਿਹੀ ਹੀ ਮੰਦਭਾਗੀ ਖਬਰ ਭਵਾਨੀਗੜ੍ਹ ਦੇ ਪਿੰਡ ਅਕਬਰਪੁਰ ਤੋਂ ਸਾਹਮਣੇ ਆਈ ਹੈ।

ਇਥੇ ਇੱਕ ਨੌਜਵਾਨ ਕਿਸਾਨ ਨੇ ਮੀਂਹ ਨਾਲ ਖ਼ਰਾਬ ਹੋਈ ਆਪਣੀ ਫ਼ਸਲ ਤੋਂ ਪਰੇਸ਼ਾਨ ਹੁੰਦਿਆਂ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਹਿਚਾਣ ਦਰਸ਼ਨ ਸਿੰਘ (33)  ਵਜੋਂ ਹੋਈ ਹੈ। 

ਨੌਜਵਾਨ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਨ ਦੇ ਨਾਲ ਆਪਣੀ ਵਰਕਸ਼ਾਪ ਵੀ ਚਲਾਉਂਦਾ ਸੀ। ਇਸ ਸਬੰਧੀ  ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਨੇ  ਉਸਦੇ ਕੋਲ 9 ਵਿਘੇ ਆਪਣੀ ਜ਼ਮੀਨ ਸੀ ਅਤੇ ਕਰੀਬ 40 ਕਿਲੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ  ਹਨ। ਪਿਛਲੇ ਦਿਨਾਂ ਦੌਰਾਨ ਪਈ ਤੇਜ਼ ਬਾਰਿਸ਼ ਕਾਰਨ ਆਪਣੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਉਸਦਾ ਮੁੰਡਾ ਦਲਬਾਰਾ ਸਿੰਘ ਇਨ੍ਹਾਂ ਦਿਨੀਂ ਮਾਨਸਿਕ ਪਰੇਸ਼ਾਨੀ ’ਚੋਂ ਗੁਜ਼ਰ ਰਿਹਾ ਸੀ ਅਤੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਖ਼ਤਮ ਲਈ।