Mohali News: SHO ਗੱਬਰ ਸਿੰਘ 'ਤੇ ਜਾਨਲੇਵਾ ਹਮਲਾ, ਕਾਰ ਦਾ ਸ਼ੀਸ਼ਾ ਟੁੱਟਿਆ
ਧਮਕੀਆਂ ਮਿਲਣ ਤੋਂ ਬਾਅਦ ਮਿਲੀ ਸੀ ਬੁਲੇਟ ਪਰੂਫ ਗੱਡੀ
SHO Gabbar Singh
(For more Punjabi news apart from attack on SHO Gabbar Singh, car window broken, stay tuned to Rozana Spokesman)
Mohali News: ਮੁਹਾਲੀ - ਪੰਜਾਬ ਵਿਚ ਮੁਹਾਲੀ ਦੇ ਮਟੌਰ ਥਾਣੇ ਦੇ ਐਸਐਚਓ 'ਤੇ ਜਾਨਲੇਵਾ ਹਮਲਾ ਹੋਇਆ ਹੈ। ਐਸਐਚਓ ਗੱਬਰ ਸਿੰਘ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਉਹਨਾਂ ਨੂੰ ਬੁਲੇਟਪਰੂਫ ਸਕਾਰਪੀਓ ਦਿੱਤੀ ਗਈ ਸੀ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਮਲਾ ਤੜਕੇ ਕਰੀਬ 2 ਵਜੇ ਹੋਇਆ। ਉਸ ਸਮੇਂ ਉਹ ਕਿਤੇ ਜਾ ਰਹੇ ਸਨ। ਉਹਨਾਂ ਦੀ ਗੱਡੀ ਦਾ ਸ਼ੀਸ਼ਾ ਟੁੱਟਣ ਦੀ ਖ਼ਬਰ ਹੈ, ਪਰ ਅਜੇ ਤੱਕ ਕੋਈ ਰਸਮੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਪੜ ਥਾਣੇ ਵਿਚ ਇਸ ਮਾਮਲੇ ਨੂੰ ਲੈ ਕੇ ਕੇਸ ਵੀ ਦਰਜ ਕਰ ਲਿਆ ਗਿਆ ਹੈ।
(For more Punjabi news apart from attack on SHO Gabbar Singh, car window broken, stay tuned to Rozana Spokesman)