Sri Muktsar Sahib News : ਸ੍ਰੀ ਮੁਕਸਤਰ ਸਾਹਿਬ ’ਚ ਹਵਾਲਾਤ ਦਾ ਜੰਗਲਾ ਤੋੜ ਕੇ ਤਿੰਨ ਮੁਲਜ਼ਮ ਫ਼ਰਾਰ

ਏਜੰਸੀ

ਖ਼ਬਰਾਂ, ਪੰਜਾਬ

Sri Muktsar Sahib News : ਥਾਣਾ ਮੁਖੀ ਤੇ ਉਪ ਮੁਨਸ਼ੀ ਨੂੰ ਕੀਤਾ ਮੁਅੱਤਲ 

Three accused escape after breaking the fence of the jail in Sri Muktsar Sahib Latest News in Punjabi

Three accused escape after breaking the fence of the jail in Sri Muktsar Sahib Latest News in Punjabi : ਸ੍ਰੀ ਮੁਕਸਤਰ ਸਾਹਿਬ ’ਚ ਲੰਬੀ ਹਲਕੇ ਦੇ ਥਾਣਾ ਕਬਰਵਾਲਾ ਵਿਚੋਂ ਬੀਤੀ ਰਾਤ ਤਿੰਨ ਮੁਲਜ਼ਮ ਹਵਾਲਾਤ ਦਾ ਜੰਗਲਾ ਤੋੜ ਕੇ ਫ਼ਰਾਰ ਹੋ ਗਏ। ਜਿਸ ਮਗਰੋਂ ਥਾਣਾ ਕਬਰਵਾਲਾ ਦੇ ਮੁਖੀ ਦਵਿੰਦਰ ਕੁਮਾਰ ਅਤੇ ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ। 

ਜਾਣਕਾਰੀ ਅਨੁਸਾਰ ਥਾਣਾ ਕਬਰਵਾਲਾ ਵਿਚੋਂ ਬੀਤੀ ਰਾਤ ਤਿੰਨ ਮੁਲਜ਼ਮ ਹਵਾਲਾਤ ਦਾ ਜੰਗਲਾ ਤੋੜ ਕੇ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਤਿੰਨੇ ਫ਼ਰਾਰ ਮੁਲਜ਼ਮਾਂ, ਇਕ ਏ.ਐਸ.ਆਈ., ਉਪ ਮੁਨਸ਼ੀ ਤੇ ਤਿੰਨ ਹੋਮ ਗਾਰਡ ਮੁਲਜ਼ਮਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਬੀਤੀ ਰਾਤ ਤੋਂ ਪੁਲਿਸ ਅਮਲਾ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਿਹਾ ਹੈ। ਪਰ ਉਨ੍ਹਾਂ ਹੱਥ ਕੋਈ ਪੁਖਤਾ ਜਾਣਕਾਰੀ ਹੱਥ ਨਾ ਲੱਗੀ। 

ਜ਼ਿਕਰਯੋਗ ਹੈ ਕਿ ਤਿੰਨੇ ਮੁਲਜ਼ਮ ਦੋ ਵੱਖ-ਵੱਖ ਮੁਕੱਦਮਿਆਂ ਵਿਚ ਅਦਾਲਤੀ ਹੁਕਮਾਂ 'ਤੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਸਨ।