ਜੰਮੂ ਤੋਂ ਯੂ.ਪੀ. ਜਾ ਰਹੀ ਬੱਸ ਪਲਟੀ, 12 ਜ਼ਖ਼ਮੀ
ਖੰਨੇ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ 'ਤੇ ਰਾਧਾਸਵਾਮੀ ਸਤਿਸੰਗ ਭਵਨ ਲਿਬੜਾ ਕੋਲ ਜੰਮੂ ਤੋਂ ਉਤਰ ਪ੍ਰਦੇਸ਼ ਜਾ ਰਹੀ ਮਜ਼ਦੂਰਾਂ ਨਾਲ ਭਰੀ
ਖੰਨਾ, 12 ਮਈ (ਅਦਰਸ਼ਜੀਤ ਸਿੰਘ ਖੰਨਾ): ਖੰਨੇ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ 'ਤੇ ਰਾਧਾਸਵਾਮੀ ਸਤਿਸੰਗ ਭਵਨ ਲਿਬੜਾ ਕੋਲ ਜੰਮੂ ਤੋਂ ਉਤਰ ਪ੍ਰਦੇਸ਼ ਜਾ ਰਹੀ ਮਜ਼ਦੂਰਾਂ ਨਾਲ ਭਰੀ ਇਕ ਬੱਸ ਦੇ ਪਲਟ ਜਾਣ ਨਾਲ 12 ਮਜ਼ਦੂਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਟੂਰਿਸਟ ਕੰਪਨੀ ਦੀ ਬੱਸ ਜੰਮੂ (ਕਠੂਆ) ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਉਤਰ ਪ੍ਰਦੇਸ਼ ਜਾ ਰਹੀ ਸੀ ਜਿਸ ਵਿਚ 40-45 ਦੇ ਕਰੀਬ ਮਜ਼ਦੂਰ ਸਨ ਜਿਨ੍ਹਾਂ ਤੋਂ 1000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਗਿਆ ਸੀ।
ਇਹ ਬੱਸ ਅੱਜ ਸਵੇਰੇ 5 ਵਜੇ ਦੇ ਲਗਭਗ ਜਦੋਂ ਪਿੰਡ ਲਿਬੜਾ ਕੋਲ ਪਹੁੰਚੀ ਤਾਂ ਡਰਾਈਵਰ ਦੀ ਅਚਾਨਕ ਅੱਖ ਲੱਗ ਜਾਣ ਕਾਰਨ ਬੱਸ ਇਕਦਮ ਪਲਟ ਗਈ ਜਿਸ ਨਾਲ ਬੱਸ 'ਚ ਸਵਾਰ 12 ਪਰਵਾਸੀ ਮਜ਼ਦੂਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਖੰਨਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਖੰਨਾ 'ਚ ਦਾਖ਼ਲ ਕਰਵਾਇਆ ਗਿਆ ਜਿਥੇ ਦੋ ਪਰਵਾਸੀ ਮਜ਼ਦੂਰਾਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ ਹਨ।