ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 1.34 ਕਰੋੜ ਗਾਹਕਾਂ ਨਾਲ ਸਭ ਤੋਂ ਅੱਗੇ : ਟ੍ਰਾਈ ਰੀਪੋਰਟ
ਪੰਜਾਬ 'ਚ ਜਿਓ ਨੇ ਜਨਵਰੀ ਵਿਚ ਹੀ 1 ਲੱਖ ਨਵੇਂ ਗਾਹਕ ਜੋੜੇ
ਚੰਡੀਗੜ੍ਹ, 12 ਮਈ : ਰਿਲਾਇੰਸ ਜਿਓ, 1.34 ਕਰੋੜ ਗਾਹਕਾਂ ਦੇ ਉੱਚਤਮ ਗ੍ਰਾਹਕ ਆਧਾਰ ਦੇ ਨਾਲ ਪੰਜਾਬ 'ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਅਪਣਾ ਗਾਹਕ ਆਧਾਰ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਨਿਯਾਮਕ ਪ੍ਰਾਧਿਕਰਨ (ਟ੍ਰਾਈ) ਵਲੋਂ ਜਾਰੀ ਕੀਤੇ ਗਏ ਨਿਵੇਕਲੇ ਦੂਰਸੰਚਾਰ ਸਬਸਕ੍ਰਿਪੱਸ਼ਨ ਆਂਕੜਿਆਂ ਮੁਤਾਬਕ ਜਿਓ ਲਗਾਤਾਰ ਪੰਜਾਬ 'ਚ ਅਪਣਾ ਦਬਦਬਾ ਬਣਾਏ ਹੋਏ ਹੈ।
ਪੰਜਾਬ 'ਚ ਅਪਣੇ ਸਭ ਤੋਂ ਵੱਡੇ ਤੇ ਵਿਸਤ੍ਰਿਤ ਟਰੂ 4ਜੀ ਨੈਟਵਰਕ ਕਾਰਨ, ਸੂਬੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੋਣ ਕਰ ਕੇ ਅਤੇ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ 'ਚ ਜਿਓ ਫ਼ੋਨ ਦੀ ਸਫ਼ਲਤਾ ਦੇ ਨਾਲ ਵੱਡੀ ਗਿਣਤੀ 'ਚ ਅਪਨਾਏ ਜਾਣ ਦੇ ਚਲਦੇ ਜਿਓ ਨੇ ਜਨਵਰੀ ਮਹੀਨੇ 'ਚ ਹੀ 1 ਲੱਖ ਨਵੇਂ ਗਾਹਕ ਜੋੜੇ ਹਨ। ਪੰਜਾਬ ਸਰਕਲ 'ਚ ਚੰਡੀਗੜ ਅਤੇ ਪੰਚਕੂਲਾ ਵੀ ਸ਼ਾਮਲ ਹਨ। ਟ੍ਰਾਈ ਦੀ ਰੀਪੋਰਟ ਮੁਤਾਬਕ 31 ਜਨਵਰੀ 2020 ਤਕ, ਜਿਓ, ਪੰਜਾਬ 'ਚ 1 ਕਰੋੜ 34 ਲੱਖ ਗ੍ਰਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਅਪਰੇਟਰ ਹੈ ।
ਕੰਪਨੀ ਮੁਤਾਬਕ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈਟਵਰਕ ਹੈ। ਇਹ ਸੂਬੇ 'ਚ ਰਿਵਾਇਤੀ 2ਜੀ, 3ਜੀ ਜਾਂ 4ਜੀ ਨੈਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡੇਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਵਹਨ ਕਰਦਾ ਹੈ। ਜਿਓ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕੱਲਾ ਟੂ4ਜੀ ਨੈੱਟਵਰਕ ਹੈ ਜਿਸ ਵਿਚ 79 ਤਹਿਸੀਲਾਂ, 82 ਉਪ ਤਹਿਸੀਲਾਂ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ ਜਿਨ੍ਹਾਂ 'ਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਵੀ ਸ਼ਾਮਲ ਹਨ।
ਬਿਹਤਰੀਨ ਗੁਣਵੱਤਾ ਵਾਲੇ ਡੇਟਾ ਪ੍ਰਦਾਨ ਕਰਨ ਦੇ ਅਪਣੇ ਵਾਅਦੇ 'ਤੇ ਕਾਇਮ ਰਹਿੰਦੇ ਹੋਏ ਜਿਓ ਨੇ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ ਪੰਜਾਬ ਵਿਚ ਸਭ ਤੋਂ ਤੇਜ਼ 4ਜੀ ਦੂਰਸੰਚਾਰ ਨੈੱਟਵਰਕ ਦੇ ਤੌਰ 'ਤੇ ਸਫ਼ਲਤਾ ਪ੍ਰਾਪਤ ਕੀਤੀ ਹੈ।
ਪੰਜਾਬ 'ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਮਹੱਤਵਪੂਰਨ ਕਾਰਨ ਨੌਜਵਾਨਾਂ 'ਚ ਇਸਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾੱਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਅਪਣਾ ਪਸੰਦੀਦਾ ਡਿਜਿਟਲ ਪਾਰਟਨਰ ਚੁਣਿਆ ਹੈ।
ਜਿਓ ਨੇ ਨਾ ਸਿਰਫ਼ ਬੇਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਡਿਜਿਟਲ ਲਾਈਫ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ। ਟ੍ਰਾਈ ਦੀ ਨਿਵੇਕਲੀ ਰੀਪੋਰਟਾਂ ਮੁਤਾਬਕ, ਜਿਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸਦੇ ਕੋਲ ਟੈਲਿਕਾਮ ਪ੍ਰਦਰਸ਼ਨ ਭਾਵ ਰੈਵਨਿਊ ਮਾਰਕੀਟ ਸ਼ੇਅਰ (ਆਰਐਮਐਸ) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀਐਮਐਸ) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਸ਼ਿਖਰ ਸਥਾਨ ਹੈ।