'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਇਸ ਖੇਤਰ 'ਚ ਫਸੇ ਕਾਮਿਆਂ ਨੂੰ ਲਗਾਤਾਰ ਰਾਹਤ ਦੇ ਰਹੀਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਇਸ ਖੇਤਰ ਵਿਚ ਫਸੇ ਕਾਮਿਆਂ ਨੂੰ ਲਗਾਤਾਰ ਰਾਹਤ ਦੇ ਰਹੀਆਂ ਹਨ।

File Photo

ਚੰਡੀਗੜ੍ਹ, ਮਈ 12: 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਇਸ ਖੇਤਰ ਵਿਚ ਫਸੇ ਕਾਮਿਆਂ ਨੂੰ ਲਗਾਤਾਰ ਰਾਹਤ ਦੇ ਰਹੀਆਂ ਹਨ। ਜਦ ਤੋਂ ਇਹ ਟ੍ਰੇਨਾਂ ਚਲਣੀਆਂ ਸ਼ੁਰੂ ਹੋਈਆਂ ਹਨ, ਤਦ ਤੋਂ ਹੀ ਪੰਜਾਬ ਤੇ ਹਰਿਆਣਾ ਰਾਜਾਂ ਵਿਚ ਕਾਮਿਆਂ ਦਾ ਆਵਾਗਮਨ ਦੇਖਿਆ ਜਾ ਰਿਹਾ ਹੈ। ਰੇਲ ਅਧਿਕਾਰੀਆਂ ਦੁਆਰਾ ਇਨ੍ਹਾਂ ਰਾਜਾਂ ਵਿਚੋਂ ਸਟੇਸ਼ਨਾਂ ਤੋਂ ਉਨ੍ਹਾਂ ਦੇ ਜਾਣ ਲਈ ਹਰ ਤਰ੍ਹਾਂ ਦੀ ਜ਼ਰੂਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਜਦੋਂ ਵੀ ਇਹ ਟ੍ਰੇਨਾਂ ਅਪਣੇ ਟਿਕਾਣਿਆਂ ਲਈ ਰਵਾਨਾ ਹੁੰਦੀਆਂ ਹਨ, ਤਦ ਉੱਥੇ ਰਵਾਨਗੀ ਸਮੇਂ ਖੁਸ਼ੀ ਦਾ ਮਾਹੌਲ ਆਮ ਦੇਖਿਆ ਜਾਂਦਾ ਹੈ। ਅਜਿਹਾ ਉਦੋਂ ਦੇਖਣ ਨੂੰ ਮਿਲਿਆ, ਜਦੋਂ 1,334 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਇੱਕ 'ਸ਼੍ਰਮਿਕ ਸਪੈਸ਼ਲ' ਟ੍ਰੇਨ ਪੰਜਾਬ ਦੇ ਮੋਹਾਲੀ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਲਈ ਰਵਾਨਾ ਹੋਈ। ਬਿਲਕੁਲ ਇਸੇ ਤਰ੍ਹਾਂ ਪੰਜਾਬ ਦੇ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਦੇਖਣ ਨੂੰ ਮਿਲਿਆ, ਜਦੋਂ ਇਕ ਟ੍ਰੇਨ ਪ੍ਰਵਾਸੀਆਂ ਨੂੰ ਲੈ ਕੇ ਬਿਹਾਰ ਦੇ ਸੁਪੌਲ ਜ਼ਿਲ੍ਹੇ ਲਈ ਰਵਾਨਾ ਹੋਈ।

ਰੇਲ ਅਧਿਕਾਰੀਆਂ ਦੁਆਰਾ ਯਾਤਰੀਆਂ ਦੀ ਥਰਮਲ ਸਕੈਨਿੰਗ ਅਤੇ ਉਨ੍ਹਾਂ ਦੀ ਪਰਸਪਰ ਸਮਾਜਿਕ–ਦੂਰੀ ਨੂੰ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਸ਼੍ਰਮਿਕ ਸਪੈਸ਼ਲ ਟ੍ਰੇਨ ਉੱਤੇ ਚੜ੍ਹਨ ਵਾਲੇ ਹਰੇਕ ਪ੍ਰਵਾਸੀ ਕਾਮੇ ਨੂੰ ਭੋਜਨ ਦਾ ਇਕ ਪੈਕਟ ਅਤੇ ਪਾਣੀ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਗਈਆਂ।

12 ਮਈ, 2020 (ਸਵੇਰੇ 09:30 ਵਜੇ) ਤਕ, 542 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਦੇਸ਼ ਦੇ 6.48 ਲੱਖ ਕਾਮਿਆਂ ਦਾ ਆਵਾਗਮਨ ਹੋ ਚੁੱਕਿਆ ਹੈ। ਫਸੇ ਕਾਮਿਆਂ ਦੇ ਤੇਜ਼ ਆਵਾਗਮਨ ਦੀ ਸੁਵਿਧਾ ਲਈ ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਇਕ ਹਾਲੀਆ ਚਿੱਠੀ ਰਾਹੀਂ ਬੇਨਤੀ ਕੀਤੀ ਹੈ ਕਿ ਉਹ ਹੋਰ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਉਣ ਲਈ ਭਾਰਤੀ ਰੇਲਵੇ ਨੂੰ ਸਹਿਯੋਗ ਦੇਣ।

'ਸਪੈਸ਼ਲ ਸ਼੍ਰਮਿਕ' ਟ੍ਰੇਨਾਂ ਤੋਂ ਇਲਾਵਾ, ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਸਲਾਹ ਨਾਲ ਇਹ ਫ਼ੈਸਲਾ ਵੀ ਕੀਤਾ ਹੈ ਕਿ 12 ਮਈ, 2020 ਤੋਂ ਭਾਰਤੀ ਰੇਲਵੇ ਇਕ ਕ੍ਰਮਬੱਧ ਤਰੀਕੇ ਨਾਲ ਅੰਸ਼ਕ ਤੌਰ 'ਤੇ ਰੇਲ ਸੇਵਾਵਾਂ ਬਹਾਲ ਕਰ ਦੇਵੇਗਾ। ਉਸੇ ਅਨੁਸਾਰ, ਰੇਲਵੇ ਮੰਤਰਾਲੇ ਦੁਆਰਾ ਸਪੈਸ਼ਲ ਟ੍ਰੇਨਾਂ ਦੀਆਂ 15 ਜੋੜੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ।