ਮਾਨਸਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਦਰਿਆ ਵਿਚ ਮਾਰੀ ਛਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਪਿੰਡ ਰੜਾ ਨਜ਼ਦੀਕ ਦਰਿਆ ਪਾਰ ਕਰਦੇ ਸਮੇਂ ਮਾਨਸਕ ਪ੍ਰੇਸ਼ਾਨੀ ਕਾਰਨ ਬਿਆਸ ਦਰਿਆ 'ਚ ਛਾਲ ਮਾਰ ਦਿਤੀ

File Photo

ਟਾਂਡਾ ਉੜਮੁੜ, 12 ਮਈ (ਅੰਮ੍ਰਿਤਪਾਲ ਬਾਜਵਾ): ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਪਿੰਡ ਰੜਾ ਨਜ਼ਦੀਕ ਦਰਿਆ ਪਾਰ ਕਰਦੇ ਸਮੇਂ ਮਾਨਸਕ ਪ੍ਰੇਸ਼ਾਨੀ ਕਾਰਨ ਬਿਆਸ ਦਰਿਆ 'ਚ ਛਾਲ ਮਾਰ ਦਿਤੀ। ਬਿਆਸ ਦਰਿਆ 'ਤੇ ਮੌਕੇ 'ਤੇ ਹਾਜ਼ਰ ਲੋਕਾਂ ਤੇ ਪੁਲਿਸ ਦੀ ਸਹਾਇਤਾ ਨਾਲ ਵਿਅਕਤੀ ਨੂੰ ਦਰਿਆ 'ਚੋਂ ਬਾਹਰ ਕੱਢਿਆ ਗਿਆ। ਉਪਰੰਤ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਉਕਤ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਜਮਾਲਪੁਰ ਨੇੜੇ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ।

ਸਰਕਾਰੀ ਹਸਪਤਾਲ ਟਾਂਡਾ 'ਚ ਪਹੁੰਚੀ ਦਰਿਆ ਪੀੜਤ ਕੁਲਦੀਪ ਸਿੰਘ ਦੀ ਪਤਨੀ ਰਿੰਪੀ ਨੇ ਦਸਿਆ ਕਿ ਉਸ ਦਾ ਪਤੀ ਕੁਲਦੀਪ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਤੇ ਉਸ ਦੀ ਹਾਲਤ ਠੀਕ ਨਹੀਂ ਸੀ। ਰਿੰਪੀ ਨੇ ਅਪਣੀ ਮਾਤਾ ਤੇ ਭਰਾ ਨੂੰ ਫ਼ੋਨ ਕਰ ਕੇ ਜਮਾਲਪੁਰ ਸੱਦਿਆ ਤੇ ਅੱੱਜ ਮੰਗਲਵਾਰ ਅਸੀਂ ਮੇਰੇ ਮਾਤਾ ਪਿੰਡ ਪੰਜ ਗਰਾਈ ਬਟਾਲਾ ਮੋਟਰਸਾਈਕਲ 'ਤੇ ਜਾ ਰਹੇ ਸੀ

ਕਿਉਂਕਿ ਕੁਲਦੀਪ ਨੂੰ ਅੰਮ੍ਰਿਤਸਰ 'ਚ ਵੱਡੇ ਹਸਪਤਾਲ ਦੇ ਡਾਕਟਰਾਂ ਕੋਲੋਂ ਚੈਕ ਕਰਵਾਉਣਾ ਸੀ। ਜਦੋਂ ਅਸੀਂ ਰੜਾ ਪਿੰਡ ਨੇੜੇ ਬਿਆਸ ਦਰਿਆ ਦੇ ਪੁਲ ਪੁੱਜੇ ਤਾਂ ਕੁਲਦੀਪ ਨੇ ਮੋਟਰਸਾਈਕਲ ਰੁਕਵਾ ਲਿਆ ਤੇ ਝੱਟ ਦਰਿਆ 'ਚ ਛਾਲ ਮਾਰ ਦਿਤੀ। ਮੌਕੇ 'ਤੇ ਰੌਲਾ ਪਾਉਣ 'ਤੇ ਰਾਹਗੀਰ ਇਕੱਠੇ ਹੋ ਗਏ ਤੇ ਬੜੀ ਮੁਸ਼ਕਲ ਨਾਲ ਕੁਲਦੀਪ ਸਿੰਘ ਨੂੰ ਦਰਿਆ 'ਚੋਂ ਬਾਹਰ ਕਢਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਗਿਆ। ਇਲਾਜ ਉਪਰੰਤ ਕੁਲਦੀਪ ਨੂੰ ਕੁੱਝ ਸਮਾਂ ਹਸਪਤਾਲ ਰੱਖਣ ਤੋਂ ਬਾਅਦ ਛੁੱਟੀ ਦੇ ਦਿਤੀ ਗਈ।