ਜਪਨੀਤ ਸਿੰਘ ਡੈਮੋਕਰੇਟਿਕ ਦੀ ਨਿਊਯਾਰਕ ਦੀ ਚੋਣ ਮੁਹਿੰਮ ਨੂੰ ਮਿਲਿਆ ਖ਼ੂਬ ਹੁਲਾਰਾ

ਏਜੰਸੀ

ਖ਼ਬਰਾਂ, ਪੰਜਾਬ

ਜਪਨੀਤ ਸਿੰਘ ਡੈਮੋਕਰੇਟਿਕ ਦੀ ਨਿਊਯਾਰਕ ਦੀ ਚੋਣ ਮੁਹਿੰਮ ਨੂੰ ਮਿਲਿਆ ਖ਼ੂਬ ਹੁਲਾਰਾ

image

ਪੰਜਾਬੀ ਕਮਿਊਨਿਟੀ ਨੇ ਜਪਨੀਤ ਸਿੰਘ ਲਈ ਖੁਲ੍ਹ ਕੇ ਆਰਥਕ ਤੇ ਨੈਤਿਕ ਮਦਦ ਕੀਤੀ

ਮੈਰੀਲੈਂਡ, 12 ਮਈ (ਸੁਰਿੰਦਰ ਗਿੱਲ): ਜਪਨੀਤ ਸਿੰਘ ਮੁਲਤਾਨੀ ਜੋ ਡਿਸਟਿ੍ਰਕਟ 28 ਨਿਊਯਾਰਕ ਤੋਂ ਕੌਂਸਲਮੈਨ ਦਾ ਡੈਮੋਕਰੇਟਿਕ ਉਮੀਦਵਾਰ ਹੈ। ਜਿਥੇ ਉਸ ਦਾ ਭਾਈਚਾਰਾ ਉਸ ਦੀ ਮਦਦ ਕਰ ਰਿਹਾ ਹੈ, ਉੱਥੇ ਬਾਲਟੀਮੋਰ ਤੋਂ ਵੀ ਉਸ ਦੇ ਸਹਿਯੋਗੀਆਂ ਵਲੋਂ ਇਕ ਫ਼ੰਡ ਇਕੱਠ ਰਾਤ ਦੇ ਭੋਜਨ ਰਖਿਆ ਗਿਆ ਹੈ ਜਿਸ ਦਾ ਆਯੋਜਨ ਰਮਿੰਦਰਜੀਤ ਕੌਰ ਕੈਸ਼ੀਅਰ ਤੇ ਜਸਵੰਤ ਸਿੰਘ ਨੇ ਤਾਜ ਪੈਲਸ ਰੈਸਟੋਰੈਂਟ ਵਿਖੇ ਕੀਤਾ ਜਿਸ ਵਿਚ ਪੰਜਾਬੀ ਕਲੱਬ, ਗੁਰਦਵਾਰਾ ਪ੍ਰਬੰਧਕ ਕਮੇਟੀ, ਸਥਾਨਕ ਸੰਸਥਾਵਾਂ ਤੇ ਡੈਮੋਕਰੇਟਿਕ ਸਹਿਯੋਗੀਆਂ ਨੇ ਹਿੱਸਾ ਲਿਆ।
ਜੀ ਆਇਆਂ ਰਾਹੀਂ ਸੁਖਵਿੰਦਰ ਸਿੰਘ ਘੋਗਾ ਚੇਅਰਮੈਨ ਅਤੇ ਗੁਰਪ੍ਰੀਤ ਸਿੰਘ ਸੰਨੀ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਐਸੋਸੀਏਸਨ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਕੇ ਕੀਤਾ ਗਿਆ। ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਨੇ ਇਕੱਲੇ ਇਕੱਲੇ ਮਹਿਮਾਨ ਦੀ ਜਾਣ ਪਹਿਚਾਣ ਜਪਨੀਤ ਸਿੰਘ ਉਮੀਦਵਾਰ ਨਾਲ ਕਰਵਾਈ ਗਈ। ਡਾ. ਸੁਰਿੰਦਰ ਸਿੰਘ ਗਿੱਲ ਨੇ ਜਪਨੀਤ ਸਿੰਘ ਦੀਆਂ ਰਾਜਨੀਤਕ ਉਪਲਭਧੀਆਂ ਅਤੇ ਵਿਦਿਆਰਥੀ ਹੋਣ ਵੇਲੇ ਕੁਈਨ ਕਾਲਜ ਦੀ ਪ੍ਰਧਾਗਨੀ ਦਾ ਜ਼ਿਕਰ ਕੀਤਾ। ਉਪਰੰਤ ਜਪਨੀਤ ਸਿੰਘ ਨੂੰ ਆਏ ਮਹਿਮਾਨਾਂ ਦੇ ਰੂਬਰੂ ਹੋਣ ਲਈ ਸੱਦਿਆ ਗਿਆ। ਜਪਨੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਕਮਿਊਨਿਟੀ ਦੇ ਵਿਕਾਸ ਕਾਰਜਾਂ ਅਤੇ ਕਮਿਊਨਿਟੀ ਦੀਆਂ ਮੁਸ਼ਕਲਾਂ ਨੂੰ ਸਿੱਧੇ ਤੌਰ ’ਤੇ ਹੱਲ ਕਰਵਾਉਣ ਲਈ ਰਾਜਨੀਤਕ ਪੁਜ਼ੀਸ਼ਨ ਹਾਸਲ ਕਰਨੀ ਸਮੇਂ ਦੀ ਲੋੜ ਹੈ। ਇਹ ਤਾਂ ਹੀ ਮੁਨਾਸਬ ਹੈ ਜੇਕਰ ਤੁਸੀ ਸਾਰੇ ਸਹਿਯੋਗ ਦੇਵੋਗੇ। ਡਾ. ਸੁਰਿੰਦਰ ਸਿੰਘ ਗਿੱਲ ਨੇ ਧਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਕਿਸੇ ਇਕ ਨਾਮ ਨੂੰ ਅਗਲੀਆਂ ਚੋਣਾਂ ਲਈ ਉਤਾਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਰੀਲੈਂਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਕੇ. ਕੇ. ਸਿੱਧੂ, ਗੁਰਪ੍ਰੀਤ ਸਿੰਘ ਸੰਨੀ, ਗੁਰਦੇਬ ਸਿੰਘ ਘੋਤੜਾ, ਸੁਖਵਿੰਦਰ ਸਿੰਘ ਘੋਗਾ ਚੇਅਰਮੈਨ ਆਦਿ ਵੀ ਸ਼ਾਮਲ ਹੋਏ। ਇਸ ਮੌਕੇ ਜਪਨੀਤ ਸਿੰਘ ਨੂੰ ਆਰਥਕ ਮਦਦ ਇਕਵੰਜਾ ਸੌ ਡਾਲਰ ਦਿਤੀ ਗਈ ਅਤੇ ਰਾਤਰੀ ਭੋਜ ਦੌਰਾਨ ਵਿਚਾਰਾਂ ਦੀ ਸਾਂਝ ਪਾਈ ਗਈ। ਇਹ ਚੋਣ ਪ੍ਰਕਿਰਿਆ ਜਪਨੀਤ ਸਿੰਘ ਮੁਲਤਾਨੀ ਦੀ ਜਿੱਤ ਲਈ ਅਹਿਮ ਸਾਬਤ ਹੋਵੇਗੀ। ਪ੍ਰੋਗਰਾਮ ਮਹਿਮਾਨਾਂ ਲਈ ਮੀਲ ਪੱਥਰ ਵਜੋਂ ਸਾਬਤ ਹੋ ਨਿਬੜਿਆ ਜਿਸ ਨੂੰ ਜਪਨੀਤ ਸਿੰਘ ਮੁਲਤਾਨੀ ਨੇ ਖ਼ੂਬ ਸਲਾਹਿਆ ਹੈ।