ਨਵਜੋਤ ਸਿੰਘ ਸਿੱਧੂ ਦਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਦਾ ਵੱਡਾ ਐਲਾਨ

image

ਇਨਸਾਫ਼ ਤਾਂ ਹੋ ਕੇ ਰਹੇਗਾ, ਭਾਵੇਂ ਕੋਈ ਵੀ ਕੀਮਤ ਚੁਕਾਉਣੀ ਪਵੇ
.
ਚੰਡੀਗੜ੍ਹ, 12 ਮਈ (ਗੁੁਰਉਪਦੇਸ਼ ਭੁੱਲਰ) : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਤੇ ਬਹੁਚਰਚਿਤ ਨੇਤਾ ਨਵਜੋਤ ਸਿੰਘ ਸਿੱਧੂ ਵਲੋਂ ਅਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਵਿਰੁਧ ਟਵਿੱਟਰ ਜੰਗ ਲਗਾਤਾਰ ਜਾਰੀ ਹੈ | ਅੱਜ ਉਨ੍ਹਾਂ ਬੇਅਦਬੀਆਂ ਅਤੇ ਗੋਲੀਕਾਂਡ ਦੇ ਮੁੱਦੇ 'ਤੇ ਟਵੀਟ ਕਰਦਿਆਂ ਮੁੜ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ |
ਉਨ੍ਹਾਂ ਇਥੋਂ ਤਕ ਕਹਿ ਦਿਤਾ ਕਿ ਨਿਆਂ ਤਾਂ ਹੋ ਕੇ ਹੀ ਰਹੇਗਾ, ਭਾਵੇਂ ਇਸ ਦੀ ਕੋਈ ਵੀ ਕੀਮਤ ਚੁਕਾਉਣੀ ਪਵੇ | ਉਨ੍ਹਾਂ ਕੀਤੇ ਟਵੀਟ 'ਚ ਕਿਹਾ 2020 'ਚ ਤਾਲਾਬੰਦੀ ਦੌਰਾਨ ਲੋਕਾਂ ਦੀ ਮਦਦ ਲਈ ਮੇਰਾ ਸਹਿਯੋਗ ਲੈਣ ਸਿੱਖ ਸੰਗਤਾਂ 'ਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਬੇਕਸੂਰ ਬਰਗਾੜੀ ਤੋਂ ਚੱਲ ਕੇ ਘੇਰੇ ਘਰ ਪਹੁੰਚੇ ਸਨ | ਇਸ ਲਈ ਮੈਂ ਉਨ੍ਹਾਂ ਦਾ ਵਿਸ਼ਵਾਸ ਕਿਵੇਂ ਤੋੜ ਸਕਦਾ ਹਾਂ? ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਕਿਸੇ ਵੀ ਰਾਜ ਨੇਤਾ ਦੀ ਸੱੱਭ ਤੋਂ ਵੱਡੀ ਪੰੂਜੀ ਉਸ ਦੇ ਕਿਰਦਾਰ 'ਤੇ ਲੋਕਾਂ ਦਾ ਭਰੋਸਾ ਹੁੰਦਾ ਹੈ |