ਜਿੱਤ ਤਕ ਕਿਸਾਨ ਅੰਦੋਲਨ ਜਾਰੀ ਰਹੇਗਾ : ਗੁਰਨਾਮ ਸਿੰਘ ਚਡੂਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਨੂੰ ਜ਼ਿੱਦ ਛਡ ਕੇ ਮਾਮਲੇ ਗਲਬਾਤ ਰਾਹੀਂ ਹੱਲ ਕਰਨੇ ਚਾਹੀਦੇ

Gurnam Singh Chaduni

ਚੰਡੀਗੜ੍ਹ (ਭੁੱਲਰ) : ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਬੀ ਕੇ ਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਹੈ ਕਿ ਜਿੱਤ ਤਕ ਕਿਸਾਨ ਅੰਦੋਲਨ ਜਾਰੀ ਰਹੇਗਾ।

 ਦੇਰ ਸ਼ਾਮ ਚੰਡੀਗੜ੍ਹ ’ਚ  ਕਿਸਾਨ ਨੌਜਵਾਨ ਸੰਗਠਨ ਦੇ ਮੇੈਂਬਰਾਂ ਦੀ ਹੱਲਾਸ਼ੇਰੀ ਲਈ ਪਹੁੰਚੇ ਕਿਸਾਨ ਆਗੂ ਨੇ ਕਿਹਾ ਕਿ ਤਿੰਨੇ ਕਾਨੂੰਨ ਦੀ ਵਾਪਸੀ ਤੇ ਐੱਮ ਐਸ ਪੀ ਦੇ ਕਾਨੂੰਨ ਦੀ ਮੰਗ ਪੂਰੀ ਕਰਵਾਏ ਬੀਨਾਂ ਕਿਸਾਨ ਦਿਲੀ ਬਰਡਰਾਂ ਤੋਂ ਨਹੀਂ ਮੁੜਣਗੇ।

ਉਨ੍ਹਾਂ ਕਿਹਾ ਕਿ ਕੇਂਦਰ ਨੂੰ ਜ਼ਿੱਦ ਛਡ ਕੇ ਮਾਮਲੇ ਗਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਬੰਗਾਲ ਵਾਲਾ ਹਾਲ ਭਾਜਪਾ ਦਾ ਆਉਂਦੇ ਸਮੇ ’ਚ ਹੋਰ ਰਾਜਾਂ ’ਚ ਹੋਏਗਾ।

 ਕੋਵਿਡ ਕਰਫ਼ਿਊ ਦੇ ਬਾਵਜੂਦ ਚੰਡੀਗੜ੍ਹ ਚ ਕਿਸਾਨਾਂ ਦੇ ਸਮਰਥਨ ’ਚ ਝੰਡੇ ਲੈ ਕੇ ਆਮ ਲੋਕਾਂ ਨੇ ਸੈਕਟਰ 39 ਦੀ ਕਿਸਾਨ ਮੰਡੀ ਤੇ ਹੋਰ ਚੋਕਾਂ ’ਚ ਰੋਸ ਵਿਖਾਵੇ ਵੀ ਕੀਤੇ, ਜਿਸ ਵਿਚ ਚਡੂਨੀ ਵੀ ਸ਼ਾਮਲ ਹੋਏ।