ਬੰਦੀ ਸਿੱਖਾਂ ਦੇ ਹੱਕ 'ਚ ਬੋਲੇ ਭਾਜਪਾ ਦੇ ਸੂਬਾ ਸਕੱਤਰ

ਏਜੰਸੀ

ਖ਼ਬਰਾਂ, ਪੰਜਾਬ

ਬੰਦੀ ਸਿੱਖਾਂ ਦੇ ਹੱਕ 'ਚ ਬੋਲੇ ਭਾਜਪਾ ਦੇ ਸੂਬਾ ਸਕੱਤਰ

image

 

ਸਜ਼ਾਵਾਂ ਕੱਟ ਚੁਕੇ ਬੰਦੀਆਂ ਨੂੰ  ਜੇਲਾਂ ਵਿਚ ਰਖਣਾ ਗ਼ੈਰ ਕਾਨੂੰਨੀ : ਸੁਖਪਾਲ ਸਰਾਂ


ਮਲੋਟ, 12 ਮਈ (ਹਰਦੀਪ ਸਿੰਘ ਖਾਲਸਾ) : ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਅੱਜ ਮਲੋਟ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਸੁਖਪਾਲ ਸਰਾਂ ਨੇ ਕਿਹਾ ਕਿ ਜੇਲਾਂ ਵਿਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੇਕਰ ਉਹ ਆਪਣੀਆਂ ਸਜਾਵਾਂ ਕੱਟ ਚੁੱਕੇ ਹਨ ਤਾਂ ਉਨਾਂ ਜੇਲਾਂ ਵਿਚ ਰੱਖਣਾ ਗੈਰਕਾਨੂੰਨੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਪਹਿਲਾਂ ਹੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ ਸੈਕੜੇ ਸਿੱਖਾਂ ਦੇ ਨਾਮ ਕੱਢ ਚੁੱਕੇ ਹਨ |
ਪੱਤਰਕਾਰਾਂ ਨਾਲ ਗਲ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜ਼ਰੀਵਾਲ ਤੇ ਵਰਦਿਆਂ ਸੁਖਪਾਲ ਸਰਾਂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਸੂਬੇ ਵਿਚ ਨਸ਼ਾ ਖਤਮ ਕਰਨ ਦੀ ਥਾਂ ਸਰਕਾਰ ਦੀ ਨੱਕ ਹੇਠ ਨਸ਼ੇ ਦੀ ਵਿਕਰੀ ਰੇੜ੍ਹੀਆਂ ਤੇ ਗਲੀਆਂ ਦੇ ਵਿਚ ਹੋਕੇ ਦੇ ਕੇ ਕੀਤੀ ਜਾ ਰਹੀ ਹੈ | ਅਰਵਿੰਦ ਕੇਜ਼ਰੀਵਾਲ ਪੰਜਾਬ ਵਿਚ ਨਸ਼ੇ ਵਿਕਾ ਰਿਹਾ ਹੈ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ |
ਪੰਜਾਬ ਤਰਸਯੋਗ ਹਾਲਤ ਵਿਚ ਹੈ ਕਿਸੇ ਵੇਲੇ ਵੀ ਸ਼੍ਰੀ ਲੰਕਾਂ ਵਾਲੇ ਹਾਲਤ ਬਣ ਸਕਦੇ ਹਨ | ਪੰਜਾਬ ਪੁਲਿਸ ਤੇ ਤੁਗਲਕੀ ਫੁਰਮਾਨ ਜਾਰੀ ਕਰਕੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਕੇਜ਼ਰੀਵਾਲ ਦਾ ਮੁੱਖ ਮਕਸਦ ਪੰਜਾਬ ਨੂੰ  ਬੁਰਬਾਦ ਕਰਨਾ ਹੈ | ਉਲਾਂ ਨੂੰ  ਜਦਿ ਪੱਤਰਕਾਰਾਂ ਨੇ ਪੁੱਛਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਸਰਹੱਦੀ ਖੇਤਰਾਂ ਵਿਚ ਬੀ ਐਸ ਐਫ ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਕਰ ਦੇਣ ਦੇ ਬਾਵਜੂਦ ਸਰਹੱਦ ਪਾਰ ਤੋਂ ਨਸ਼ੇ ਅਤੇ ਡਰੋਨ ਜ਼ਰੀਏ ਹਥਿਆਰ ਭੇਜੇ ਜਾ ਰਹੇ ਹਨ ਤਾਂ ਉਨਾਂ ਬੀ ਐਸ ਐਫ ਦੇ ਅਧਿਕਾਰੀਆਂ ਦੀ ਕਾਰੁਜਗਾਰੀ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ | ਸੁਖਪਾਲ ਸਰਾਂ ਅੱਜ ਮਲੋਟ ਵਿਖੇ ਪਾਰਟੀ ਸੁਪਰੀਮੋ ਜੇ ਪੀ ਨੱਢਾ ਦੀ ਪੰਜਾਬ ਫੇਰੀ ਨੂੰ  ਲੈ ਕੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ | ਇਸ ਮੌਕੇ

ਭਾਜਪਾ ਦੇ ਮੰਡਲ ਮਲੋਟ ਦੇ ਪ੍ਰਧਾਨ ਸੀਤਾ ਰਾਮ ਖਟਕ, ਡਾ ਪ੍ਰੇਮ ਜਾਗਿੜ, ਕੇਸ਼ਵ ਸਿਡਾਨਾ, ਰਾਕੇਸ਼ ਢੀਗੜ੍ਹਾ, ਅੰਗਰੇਜ਼ ਉੜਾਂਗ, ਗੁਰਸੇਵਕ ਸੇਖੋਂ, ਪਰਮਜੀਤ ਸਰਮਾਂ, ਭੁਪਿੰਦਰ ਸੇਖੋਂ, ਰੂਪ ਲਾਲ ਸ਼ਰਮਾਂ, ਸੁਰਿੰਦਰ ਤਰਮਾਲਾ, ਸ਼ਤੀਸ਼ ਮੌਂਗਾ, ਬਿੰਦਰ ਬਾਂਮ, ਅਮਨ ਮਿੱਢਾ, ਸਿੰਪੂ ਗਾਭਾ, ਸ਼ੰਦੀਪ ਵਰਮਾਂ ਆਦਿ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ |
ਫੋਟੋ ਕੈਪਸ਼ਨ :-ਮਲੋਟ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ |