PSPCL ਵਲੋਂ ਭਿੱਖੀਵਿੰਡ ’ਚ ਇਕ ਡੇਰੇ ਨੂੰ ਬਿਜਲੀ ਚੋਰੀ ਲਈ 26 ਲੱਖ ਰੁਪਏ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸੁਰ-ਸਿੰਘ ਵਲੋਂ ਇਸ ਸਬੰਧੀ ਲਗਭਗ 26 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ

PSPCL fines Rs 26 lakh for power theft at a dera in Bhikhiwind



ਤਰਨਤਾਰਨ:  ਪੀ.ਸੀ.ਪੀ.ਸੀ.ਐਲ. ਦੇ ਇਕ ਬੁਲਾਰੇ ਨੇ ਦਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਨਫ਼ੋਰਸਮੈਂਟ ਵਿੰਗ ਨੂੰ ਉਸ ਸਮੇਂ ਇਕ ਵੱਡੀ ਸਫ਼ਲਤਾ ਮਿਲੀ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਕਸਬੇ ਵਿਚ ਇਕ ਡੇਰੇ ਵਲੋਂ ਕੀਤੀ ਜਾ ਰਹੀ ਵੱਡੇ ਪੈਮਾਨੇ ’ਤੇ ਬਿਜਲੀ ਚੋਰੀ ਫੜੀ ਗਈ  ।

Power

ਬੁਲਾਰੇ ਨੇ ਦਸਿਆ ਕਿ ਬਿਜਲੀ ਚੋਰੀ ਦੀ ਸ਼ਿਕਾਇਤ ਦੀ ਪੜਤਾਲ ਕਰਨ ਲਈ ਇਨਫ਼ੋਰਸਮੈਂਟ ਵਿੰਗ ਦੀ ਤਰਨਤਾਰਨ ਟੀਮ ਜਦੋਂ ਭਿੱਖੀਵਿੰਡ ਵਿਖੇ ਇਕ ਡੇਰੇ ’ਤੇ ਪਹੁੰਚੀ ਤਾਂ ਮੌਕੇ ’ਤੇ ਪਾਇਆ ਕਿ ਡੇਰੇ ਵਲੋਂ ਗ਼ੈਰ-ਕਾਨੂੰਨੀ ਰੂਪ ਨਾਲ ਇਕ ਨਾਜਾਇਜ਼ ਟਰਾਂਸਫ਼ਾਰਮਰ ਨੂੰ ਸਿੱਧੇ ਤੌਰ ’ਤੇ ਹਾਈ ਟੈਂਸ਼ਨ ਤਾਰਾਂ ਨਾਲ ਜੋੜ ਕੇ ਉਸ ਤੋਂ ਵੱਡੇ ਪੈਮਾਨੇ ਵਿਚ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਟੀਮ ਵਲੋਂ ਮੌਕੇ ’ਤੇ ਬਿਜਲੀ ਦਾ ਲੋਡ ਚੈੱਕ ਕਰਨ ’ਤੇ 17 ਏ.ਸੀ, 8 ਗੀਜਰ, 4 ਮੋਟਰਾਂ, 196 ਲਾਈਟਾਂ ਅਤੇ 87 ਪੱਖੇ ਤੋਂ ਵੀ ਜ਼ਿਆਦਾ ਲੋਡ ਸਿੱਧੀ ਬਿਜਲੀ ਚੋਰੀ ਰਾਹੀਂ ਚਲਦਾ ਪਾਇਆ ਗਿਆ।

PSPCL

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਸੁਰ-ਸਿੰਘ ਵਲੋਂ ਇਸ ਸਬੰਧੀ ਲਗਭਗ 26 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਐਫ਼.ਆਈ.ਆਰ ਕਰਵਾਉਣ ਦਰਜ ਕਰਵਾਉਣ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ, ਅੰਮ੍ਰਿਤਸਰ ਨੂੰ ਵੀ ਸਬੰਧਤ ਦਫ਼ਤਰ ਵਲੋਂ ਲਿਖ ਦਿਤਾ ਗਿਆ ਹੈ।


PSPCL fines Rs 26 lakh for power theft at a dera in Bhikhiwind

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ  ਪੰਜਾਬ ਦੇ ਸਾਰੇ ਸਤਿਕਾਰਯੋਗ ਬਿਜਲੀ ਖਪਤਕਾਰਾਂ ਨੂੰ ਰਾਜ ਵਿਚ ਬਿਜਲੀ ਦੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਦੀ ਚੋਰੀ ਨੂੰ ਰੋਕਣ ਵਿਚ ਪੀਐਸਪੀਸੀਐਲ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਕੋਈ ਵੀ ਖਪਤਕਾਰ/ਨਾਗਰਿਕ ਬਿਜਲੀ ਦੀ ਚੋਰੀ ਬਾਰੇ ਵਟਸਐਪ ਨੰਬਰ 96461-75770 ’ਤੇ ਜਾਣਕਾਰੀ ਦੇ ਸਕਦਾ ਹੈ। ਪੀਐਸਪੀਸੀਐਲ ਨੇ ਅਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।