Haryana News : ਹਰਿਆਣੇ ਕਮੇਟੀ ਸਹੁੰ ਚੁੱਕ ਸਮਾਗਮ ’ਚ ਪੈਦਾ ਹੋਇਆ ਵਿਵਾਦ
Haryana News : ਸਹੁੰ ਚੁੱਕਣ ਵਾਲੇ ਸ਼ਬਦਾਂ ’ਤੇ HSGPC ਮੈਂਬਰ ਬਿੰਦਰ ਸਿੰਘ ਨੇ ਚੁੱਕਿਆ ਇਤਰਾਜ਼
Haryana News in Punjabi : ਹਰਿਆਣੇ ਕਮੇਟੀ ਸਹੁੰ ਚੁੱਕ ਸਮਾਗਮ ’ਚ ਵਿਵਾਦ ਪੈਦਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਿੰਦਰ ਸਿੰਘ ਨੇ ਸਹੁੰ ਚੁੱਕਣ ਵਾਲੇ ਸ਼ਬਦਾਂ ’ਤੇ ਇਤਰਾਜ਼ ਚੁੱਕਿਆ ਹੈ। ਉਨ੍ਹਾਂ ਨੇ ਰੋਜ਼ਾਨਾ ਸਪੋਕਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਦੇ ਵਿਰੋਧ ਤੋਂ ਬਾਅਦ ਮੌਕੇ ’ਤੇ ਹੀ ਸ਼ਬਦ ਬਦਲੇ ਗਏ, ਜੋ ਮਰਿਆਦਾ ਦੇ ਉਲਟ ਲਿਖੇ ਗਏ ਸੀ।
ਭਾਈ ਬਿੰਦਰ ਸਿੰਘ ਨੇ ਕਿਹਾ ਕਿ ਕਮਿਸ਼ਨ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਸ਼ਬਦਾਵਲੀ ਲਿਖੀ ਗਈ ਹੈ ਉਸੇ ਤਰ੍ਹਾਂ ਸਹੁੰ ਚੁੱਕੀ ਜਾਵੇ ਪਰ ਸਾਰੇ ਮੈਂਬਰਾਂ ਨੇ ਇਸ ਦੀ ਵਿਰੋਧਤਾ ਕਰ ਡੱਟ ਕੇ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ। ਪਰ ਕਮਿਸ਼ਨ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਸ਼ਬਦਾਵਲੀ ਲਿਖੀ ਗਈ ਹੈ ਉਸੇ ਤਰ੍ਹਾਂ ਸਹੁੰ ਚੁੱਕੀ ਜਾਵੇ।
ਉਨ੍ਹਾਂ ਨੇ ਕਿਹਾ ਹੈ ਕਿ ਅੱਜ 49 ਮੈਂਬਰਾਂ ਨੇ ਸਹੁੰ ਚੁੱਕੀ ਹੈ। ਉਨ੍ਹਾਂ ਨੇ ਗੁਰਦੁਆਰਾ ਦੀਆਂ ਚੋਣਾਂ ਵਿੱਚ ਚੋਣ ਕਮਿਸ਼ਨ ਨੇ ਵਧੀਆ ਭੂਮਿਕਾ ਨਿਭਾਈ ਹੈ।
(For more news apart from HSGPC member Binder Singh raised objection to swear words News in Punjabi, stay tuned to Rozana Spokesman)