ਹੈਰੀ ਮਾਨ ਸਣੇ 3 ਨਵੇਂ ਸਿੰਡੀਕੇਟ ਮੈਂਬਰ ਪੰਜਾਬੀ ਯੂਨੀਵਰਸਟੀ ਲਈ ਨਾਮਜ਼ਦ
ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਸੀਨੀਅਰ ਕਾਂਗਰਸ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਸਮੇਤ
File Photo
ਚੰਡੀਗੜ੍ਹ, 12 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਸੀਨੀਅਰ ਕਾਂਗਰਸ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਸਮੇਤ 3 ਨਵੇਂ ਸਿੰਡੀਕੇਟ ਮੈਂਬਰਾਂ ਦੀ ਨਾਮਜ਼ਦਗੀ ਕੀਤੀ ਹੈ। ਹੈਰੀ ਮਾਨ ਤੋਂ ਇਲਾਵਾ ਨਾਮਜ਼ਦ ਕੀਤੇ ਦੋ ਹੋਰ ਮੈਂਬਰਾਂ ’ਚ ਡਾ. ਨਰਬਹਾਦਰ ਵਰਮਾ ਅਤੇ ਡਾ. ਕੇ.ਡੀ. ਸਿੰਘ ਸ਼ਾਮਲ ਹਲ। ਜਾਰੀ ਸਰਕਾਰੀ ਨੋਟੀਫ਼ੀਕੇਸ਼ਨ ਮੁਤਾਬਕ ਇਹ ਨਾਮਜ਼ਦਗੀਆਂ ਇਕ ਸਾਲ ਦੇ ਸਮੇਂ ਲਈ ਕੀਤੀਆਂ ਗਈਆਂ ਹਨ।