18 ਸਹਾਇਕ ਲੋਕ ਸੰਪਰਕ ਅਫਸਰਾਂ ਦੀ ਤਰੱਕੀ ਦੀ ਪ੍ਰਵਾਨਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ’ਚ 18 ਸਹਾਇਕ ਲੋਕ ਸੰਪਰਕ ਅਫਸਰਾਂ ਨੂੰ ਤਰੱਕੀ ਦੇਣ ਦੀ ਪ੍ਰਵਾਨਗੀ ਦੇ ਦਿਤੀ

File Photo

ਚੰਡੀਗੜ੍ਹ, 12 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ’ਚ 18 ਸਹਾਇਕ ਲੋਕ ਸੰਪਰਕ ਅਫਸਰਾਂ ਨੂੰ ਤਰੱਕੀ ਦੇਣ ਦੀ ਪ੍ਰਵਾਨਗੀ ਦੇ ਦਿਤੀ ਗਈ ਹੈ। ਇਹ ਅਫਸਰ ਹੁਣ ਤਰੱਕੀ ਬਾਅਦ ਪੀ.ਆਰ.ਓ. ਬਣਨਗੇ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਦੇ ਪਦ ਪਾ ਸਕਣਗੇ। ਇਨ੍ਹਾਂ 18 ਅਫ਼ਸਰਾਂ ’ਚ ਚੰਡੀਗੜ੍ਹ ਤੈਨਾਤ ਇਕਬਾਲ ਸਿੰਘ ਬਰਾੜ, ਹਰਮੀਤ ਢਿੱਲੋਂ, ਕਰਨ ਮਹਿਤਾ, ਗਾਗਨੀਤ ਔਜਲਾ, ਲੁਧਿਆਣਾ ਦੇ ਪੁਨੀਤਪਾਲ ਗਿੱਲ, ਨਵਾਂਸ਼ਹਿਰ ਤੈਨਾਤ ਰਵੀ ਇੰਦਰ ਮੱਕੜ, ਬਠਿੰਡਾ ਤੈਨਾਤ ਜਗਦੀਪ ਗਿਲ, ਗੁਰਦਾਸ ਸਿੰਘ, ਮੋਗਾ ਤੈਨਾਤ ਮੇਘਾ ਮਾਨ, ਜਲੰਧਰ ਤੈਨਾਤ ਸੁਬੇਗ ਸਿੰਘ, ਤਰਨਤਾਰਨ ਦੇ ਅਵਤਾਰ ਧਾਲੀਵਾਲ, ਪਟਿਆਲਾ ਦੇ ਭੁਪੇਸ਼ ਚੱਠਾ, ਕਪੂਰਥਲਾ ਦੇ ਹਰਦੇਵ ਸਿੰਘਬਤਾਲਾ ਦੇ ਇੰਦਰਜੀਤ, ਗੁਰਦਾਸਪੁਰ ਦੇ ਹਰਜਿੰਦਰ ਕਲਸੀ ਤੇ ਫ਼ਾਜ਼ਿਲਕਾ ਦੇ ਰਾਜ ਕੁਮਾਰ ਸ਼ਾਮਲ ਹਨ।