ਬੱਚੀ ਦੇ ਕਤਲ ਬਾਅਦ ਲਾਸ਼ ਨਾਲੇ ’ਚ ਸੁਟਣ ਦੇ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਬੱਚੀ ਦੇ ਕਤਲ ਬਾਅਦ ਲਾਸ਼ ਨਾਲੇ ’ਚ ਸੁਟਣ ਦੇ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ

image

ਨਵੀਂ ਦਿੱਲੀ, 13 ਜੂਨ : ਗੋਕਲਪੁਰੀ ਇਲਾਕੇ ਤੋਂ ਪੰਜ ਸਾਲਾ ਬੱਚੀ ਨੂੰ ਅਗਵਾ ਕਰ ਕੇ ਉਸ ਦੀ ਲਾਸ ਨਾਲੇ ਵਿੱਚ ਸੁੱਟਣ ਦੇ ਮਾਮਲੇ ਵਿਚ ਦੋਸ਼ੀ ਫਿਰੋਜ ਉਰਫ਼ ਗੋਤਾ ਨੂੰ ਕੜਕੜਡੂਮਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 
ਇਸ ਦੇ ਨਾਲ ਹੀ 40 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਐਡੀਸਨਲ ਸੈਸਨ ਜੱਜ ਪਵਨ ਕੁਮਾਰ ਮੱਟੂ ਦੀ ਅਦਾਲਤ ਨੇ ਪਾਇਆ ਕਿ ਦੋਸ਼ੀ ਪੀੜਤ ਪਰਵਾਰ ਨੂੰ ਮੁਆਵਜ਼ਾ ਦੇਣ ਦੇ ਯੋਗ ਨਹੀਂ ਸੀ, ਇਸ ਲਈ ਅਦਾਲਤ ਨੇ ਉੱਤਰ ਪੂਰਬੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ) ਨੂੰ ਪੀੜਤ ਮੁਆਵਜ਼ੇ ਤਹਿਤ 4 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਨਿਰਦੇਸ਼ ਦਿਤਾ।
 ਹੁਕਮ ਪਾਸ ਕਰਦੇ ਹੋਏ ਸਪੱਸਟ ਕੀਤਾ ਗਿਆ ਹੈ ਕਿ ਜੇਕਰ ਡਿਫਾਲਟਰ ਨੂੰ ਭਵਿੱਖ ਵਿਚ ਕਿਸੇ ਵੀ ਸਮੇਂ ਕਿਸੇ ਸਰੋਤ ਜਾਂ ਜਾਇਦਾਦ ਦੀ ਵਿਕਰੀ ਤੋਂ ਪੈਸੇ ਪ੍ਰਾਪਤ ਹੁੰਦੇ ਹਨ, ਤਾਂ ਉਹ ਮੁਆਵਜੇ ਦੀ ਰਕਮ ਡੀਐਲਐਸਏ ਨੂੰ ਅਦਾ ਕਰੇਗਾ। 
30 ਸਤੰਬਰ 2014 ਨੂੰ ਗੋਕਲਪੁਰੀ ਥਾਣੇ ਵਲੋਂ ਪੰਜ ਸਾਲਾ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਧਰਮਰਾਜ ਦੂਬੇ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਦੀ ਲੜਕੀ ਨੂੰ ਚਾਂਦ ਬਾਗ ਸਥਿਤ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਹੈ। ਉਸ ਨੇ ਇਕ ਨੌਜਵਾਨ ’ਤੇ ਵੀ ਸੱਕ ਜਾਹਰ ਕੀਤਾ ਸੀ। 4 ਅਕਤੂਬਰ 2014 ਨੂੰ ਲੜਕੀ ਦੀ ਲਾਸ ਜੌਹਰੀਪੁਰ ਡਰੇਨ ’ਚੋਂ ਪਲਾਸਟਿਕ ਦੇ ਥੈਲੇ ’ਚੋਂ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿਚ ਦਮ ਘੁਟਣ ਕਾਰਨ ਮੌਤ ਦਸੀ ਗਈ ਹੈ। 
ਇਸ ਤੋਂ ਬਾਅਦ ਮੁਕੱਦਮੇ ਵਿਚ ਕਤਲ ਅਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਜੋੜ ਦਿਤੀਆਂ ਗਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਮੁਲਾਜਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਸੱਕੀ ਨੌਜਵਾਨ ਦੀ ਪਛਾਣ ਕੀਤੀ ਸੀ। ਪੁਲਿਸ ਨੇ 6 ਨਵੰਬਰ 2014 ਨੂੰ ਸੱਕੀ ਫ਼ਿਰੋਜ ਉਰਫ਼ ਗੋਤਾ ਨੂੰ ਬ੍ਰਜਪੁਰੀ ਬੱਸ ਅੱਡੇ ਤੋਂ ਗਿ੍ਰਫਤਾਰ ਕੀਤਾ ਸੀ। (ਏਜੰਸੀ)