ਭਾਜਪਾ ਜਨ ਸਭਾ ਤੋਂ ਵਾਪਸ ਪਰਤ ਰਹੀ ਬੱਸ ਪਲਟੀ, 15 ਜਣੇ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਜਨ ਸਭਾ ਤੋਂ ਵਾਪਸ ਪਰਤ ਰਹੀ ਬੱਸ ਪਲਟੀ, 15 ਜਣੇ ਜ਼ਖ਼ਮੀ

image

ਮਲੋਟ, 12 ਜੂਨ (ਹਰਦੀਪ ਸਿੰਘ ਖ਼ਾਲਸਾ) : ਮਲੋਟ ਵਿਚ ਭਾਜਪਾ ਦੀ ਜਨ ਸਭਾ ਤੋਂ ਪਰਤ ਰਹੀ ਵਰਕਰਾਂ ਨਾਲ ਭਰੀ ਬੱਸ ਮਲੋਟ-ਮੁਕਤਸਰ ਰੋਡ ’ਤੇ ਅਚਾਨਕ ਬੇਕਾਬੂ ਹੋ ਕੇ ਪਰਤ ਗਈ ਬੱਸ ਵਿਚ ਸਵਾਰ 40 ਸਵਾਰੀਆਂ ਵਿਚੋਂ 15 ਵਿਅਕਤੀਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਤੁਰਤ ਹਾਦਸੇ ਵਾਲੀ ਥਾਂ ਤੋਂ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚਲ 
ਰਿਹਾ ਹੈ। 
ਮਲੋਟ ਵਿਚ ਭਾਜਪਾ ਦੀ ਜਨ ਸਭਾ ਵਿਚ ਹਿੱਸਾ ਲੈਣ ਆਏ ਪਿੰਡ ਭੰਗਚੜ੍ਹੀ ਦੇ ਵਰਕਰਾਂ ਦੀ ਭਰੀ ਬੱਸ ਮਲੋਟ-ਮੁਕਤਸਰ ਰੋਡ ’ਤੇ ਪਿੰਡ ਈਨਾ ਖੇੜਾ ਦੇ ਨੇੜੇ ਅਚਾਨਕ ਬੱਸ ਦਾ ਸਟੇਰਿੰਗ ਖੁਲ੍ਹ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਕੇ ਖਤਾਨਾਂ ਵਿਚ ਪਲਟ ਗਈ ਬੱਸ ਵਿਚ ਸਵਾਰ 40 ਵਿਅਕਤੀਆਂ ਵਿਚ ਔਰਤਾਂ ਵੀ ਸ਼ਾਮਲ ਸਨ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ।
ਹਾਦਸੇ ਦਾ ਪਤਾ ਲਗਦਿਆਂ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਗੋਰਾ ਪਠੇਲਾ, ਅੰਗਰੇਜ਼ ਸਿੰਘ ਉੜਾਂਗ, ਸ਼ਤੀਸ਼ ਅਸੀਜਾ ਸਮੇਤ ਭਾਜਪਾ ਆਗੂ ਮੌਕੇ ਤੇ ਪੁੱਜ ਗਏ ਅਤੇ ਜ਼ਖ਼ਮੀਆਂ ਨੂੰ ਤੁਰਤ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਤਿੰਨ ਵਿਅਕਤੀਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਬਾਕੀਆਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿਤਾ ਗਿਆ। 
ਫੋਟੋ ਕੈਪਸ਼ਨ :-ਹਾਦਸਾਗ੍ਰਸਤ ਹੋਈ ਬੱਸ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ਼ ਭਾਜਪਾ ਵਰਕਰ।