ਲੋਕ ਸਭਾ ਚੋਣ ਪ੍ਰਚਾਰ ਲਈ ਭਾਜਪਾ ਦੇ ਸੂਬਾ ਪ੍ਰਧਾਨ ਪਹੁੰਚੇ ਭਵਾਨੀਗੜ੍ਹ

ਏਜੰਸੀ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣ ਪ੍ਰਚਾਰ ਲਈ ਭਾਜਪਾ ਦੇ ਸੂਬਾ ਪ੍ਰਧਾਨ ਪਹੁੰਚੇ ਭਵਾਨੀਗੜ੍ਹ

image

ਸੰਗਰੂਰ/ਭਵਾਨੀਗੜ੍ਹ, 12 ਜੂਨ (ਬਲਵਿੰਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਸਕਰੌਦੀ): ”ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋੰ ਤਿੰਨ ਮਹੀਨੇ ਬਾਅਦ ਪੰਜਾਬ ’ਚ ਜੋ ਹਾਲਾਤ ਬਣੇ ਹੋਏ ਹਨ ਉਹ ਕਿਸੇ ਤੋੰ ਵੀ ਛੁੱਪੇ ਹੋਏ ਨਹੀਂ ਹਨ ਜਿਸ ਕਰਕੇ ਸੂਬੇ ਦਾ ਹਰੇਕ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।” 
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋੰ ਕੀਤਾ ਗਿਆ। ਉਹ ਅੱਜ ਇੱਥੇ ਭਾਜਪਾ ਦੇ ਸੀਨੀਅਰ ਆਗੂ ਜੀਵਨ ਗਰਗ ਲੋਕ ਸਭਾ ਦੀ ਟਿਕਟ ਨਾ ਮਿਲਣ ਕਰਕੇ ਨਿਰਾਸ਼  ਚਲੇ ਆ ਰਹੇ ਸਨ । ਜਿਸ ਦੇ ਚੱਲਦਿਆਂ ਸੂਬਾ ਪ੍ਰਧਾਨ  ਅਸ਼ਵਨੀ ਸ਼ਰਮਾ  ਉਨ੍ਹਾਂ ਨੂੰ ਮਨਾਉਣ ਲਈ  ਉਨ੍ਹਾਂ ਦੇ ਗ੍ਰਹਿ  ਵਿਖੇ ਪਹੁੰਚੇ ਸਨ ਪਾਰਟੀ ਨੇ ਕੁਝ ਮਜਬੂਰੀਆਂ ਕਾਰਨ ਫੈਸਲਾ ਨਹੀਂ ਲਿਆ ਗਿਆ  ਪਾਰਟੀ ਪ੍ਰਤੀ ਤੁਹਾਡੇ ਕੀਤੇ ਗਏ ਕੰਮਾਂ ਨੂੰ ਵੇਖਦੇ ਹੋਏ ਤੁਹਾਨੂੰ  ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਮਾ ਨੇ ਕਿਹਾ ਕਿ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ ਕਿ ਵਿਧਾਨ ਸਭਾ ਚੋਣਾਂ ’ਚ ਪ੍ਰਚੰਡ ਬਹੁਮਤ ਮਿਲਣ ਦੇ ਬਾਵਜੂਦ ਤਿੰਨ ਮਹੀਨੇ ਬਾਅਦ ਹੀ ਕਿਸੇ ਸਰਕਾਰ ਤੋੰ ਜਨਤਾ ਦਾ ਇੰਨੀ ਛੇਤੀ ਮੋਹ ਭੰਗ ਹੋਇਆ ਹੋਵੇ। ਸ਼ਰਮਾ ਨੇ ਕਿ ਅੱਜ ਸੁਰੱਖਿਆ ਪੰਜਾਬ ਦਾ ਇੱਕ ਮਹੱਤਵਪੂਰਨ ਮੁੱਦਾ ਬਣ ਚੁੱਕਿਆ ਹੈ ਨਿੱਤ ਵਾਪਰ ਰਹੀਆਂ ਲੁੱਟਾਂ ਖੋਹਾਂ ਤੇ ਕਤਲ ਕਾਂਡ ਵਰਗੀਆਂ ਮੰਦਭਾਗੀਆਂ ਘਟਨਾਵਾਂ ਨੇ ਸੂਬੇ ਦੇ ਮਾੜੇ ਹਾਲਾਤਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਤੋੰ ਬਾਹਰ ਰਹਿ ਕੇ ਮੰਤਰੀਆਂ ਵਿਧਾਇਕਾਂ ’ਤੇ ਤੰਜ ਕਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅੱਜ ਖੁੱਦ ਕਿਸੇ ਨੂੰ ਮਿਲਣ ਦਾ ਸਮਾਂ ਨਹੀੰ। ਉਨ੍ਹਾਂ ਦੀ ਸੰਗਰੂਰ ਰਿਹਾਇਸ ਅੱਗੇ ਅਜਿਹਾ ਕੋਈ ਦਿਨ ਨਹੀੰ ਹੋਵੇਗਾ ਜਦੋਂ ਕੋਈ ਧਰਨਾ ਪ੍ਰਦਰਸ਼ਨ ਨਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਜਿਮਨੀ ਚੋਣ ’ਚ ’ਆਪ’ ਨੂੰ ਹਰਾ ਕੇ ਆਪਣਾ ਗੁੱਸਾ ਕੱਢਣਗੇ। 
ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪਤਨ ਸ਼ੁਰੂ ਹੋ ਚੁੱਕੇ ਹੈ ਤੇ ਅਖੀਰ ਉਸਦਾ ਹਾਲ ਵੀ ਅਕਾਲੀ ਦਲ ਵਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਪਾਰਟੀ ਦੇ ਵੱਡੇ ਆਗੂ ਅੱਜ ਭਾਜਪਾ ’ਚ ਸ਼ਾਮਲ ਹੋ ਰਹੇ ਹਨ ਜੋ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਦੇਸ਼ ਜਾਂ ਕਿਸੇ ਸੂਬੇ ਨੂੰ ਕੋਈ ਪਾਰਟੀ ਵਧੀਆ ਢੰਗ ਨਾਲ ਚਲਾ ਸਕਦੀ ਹੈ ਤਾਂ ਉਹ ਭਾਜਪਾ ਹੀ ਹੈ। ਉਨ੍ਹਾਂ ਸੰਗਰੂਰ ਦੇ ਲੋਕਾਂ ਨੂੰ ਜਿਮਨੀ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਫੋਟੋ 12-6
ਕੈਪਸ਼ਨ :ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ  ਸੂਬਾ ਪ੍ਰਧਾਨ  (ਫੋਟੋ ਫਾਈਲ: ਬੂਟਾ ਸਿੰਘ)