4 ਸਾਲਾਂ ਲਈ ਮੈਨੂੰ ਮੌਕਾ ਮਿਲਿਆ ਤਾਂ 95 ਸੀਟਾਂ ਨਾਲ ਪੰਜਾਬ ਦੀ ਸੱਤਾ ’ਚ ਵਾਪਸੀ ਕਰਾਂਗੇ : ਰਾਜਾ ਵੜਿੰਗ
4 ਸਾਲਾਂ ਲਈ ਮੈਨੂੰ ਮੌਕਾ ਮਿਲਿਆ ਤਾਂ 95 ਸੀਟਾਂ ਨਾਲ ਪੰਜਾਬ ਦੀ ਸੱਤਾ ’ਚ ਵਾਪਸੀ ਕਰਾਂਗੇ : ਰਾਜਾ ਵੜਿੰਗ
ਮਹਿਲ ਕਲਾਂ, 12 ਜੂਨ (ਗੁਰਮੁੱਖ ਸਿੰਘ ਹਮੀਦੀ) : ਜੇਕਰ ਕਾਂਗਰਸ ਹਾਈ ਕਮਾਨ ਵੱਲੋਂ ਮੈਨੂੰ ਅਗਲੇ ਚਾਰ ਸਾਲ ਤੱਕ ਪ੍ਰਧਾਨ ਬਣਾਈ ਰੱਖਿਆ ਤਾ ਅਗਲੀਆਂ 2027 ਜੇਤੂ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ 95 ਉਂਜ ਤਾਂ ਕਿ ਮੁੜ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਈ ਜਾਵੇਗੀ।
ਇਹ ਵਿਚਾਰ ਅੱਜ ਪੰਜਾਬ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੇ ਪਿੰਡ ਹਮੀਦੀ ਕੁਰੜ ਛਾਪਾ ਪੰਡੋਰੀ ਮਹਿਲ ਕਲਾਂ ਠੀਕਰੀਵਾਲਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਹੇ ਕਿਹਾ ਹੈ ਕਿ ਜੇਕਰ ਉਨ੍ਹਾਂ ਇਹੋ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਨਵੇਂ ਸਿਰਿਓਂ ਖੜ੍ਹਾ ਕਰਕੇ ਅਗਲੀ ਰਾਜ ਅੰਦਰ ਨਵੀਂ ਸਰਕਾਰ ਬਣਾਵਾਂਗਾ। ਰਾਜਾ ਵੜਿੰਗ ਨੇ ਕਿਹਾ ਜੇਕਰ ਓੁਹ 47 ਸਾਲਾਂ ਬਾਅਦ ਗਿੱਦੜਬਾਹਾ ਵਿੱਚ ਕਾਂਗਰਸ ਨੂੰ ਖੜਾ ਕਰ ਸਕਦੇ ਹਨ, ਜਿਥੇ ਪੰਜਾਬ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਚੋਣ ਲੜੇ ਸਨ, ਤਾਂ ਪੰਜਾਬ ਵਿੱਚ ਵੀ ਉਹ ਅਜਿਹਾ ਕਰ ਸਕਦੇ ਹਨ।‘‘ਉਨ੍ਹਾਂ ਕਿਹਾ ਕਿ 1997 ਵਿੱਚ ਉਨ੍ਹਾਂ ਨੂੰ 14 ਸੀਟਾਂ ਆਈਆਂ ਸਨ, ਜਿਸ ਪਿਛੋਂ 2 ਵਾਰੀ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ 18 ਸੀਟਾਂ ਆਈਆਂ ਸਨ, ਪਰ ਉਸ ਪਿੱਛੋਂ 92 ਸੀਟਾਂ ਆ ਗਈਆਂ। ਇਸ ਲਈ ਸਾਨੂੰ ਵੀ ਆ ਸਕਦੀਆਂ ਹਨ, ਪਰ ਸਾਨੂੰ ਆਪਣੀਆਂ ਨੀਤੀਆਂ ਬਦਲਣਗੀਆਂ ਪੈਣਗੀਆਂ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਸਾਡੇ ਆਗੂਆਂ ਨੂੰ ਕੁਰਸੀ ਦੇ ਲਾਲਚ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਗਠਜੋੜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਕਰਕੇ ਉਨ੍ਹਾਂ ਦੀ ਗਲਤ ਨੀਤੀਆਂ ਕਾਰਨ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੀਡਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਵਿੱਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ ਉਨ੍ਹਾਂ ਸਮੂਹ ਲੋਕਾਂ ਨੂੰ ਆਉਂਦੀ 23 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਆਪਣੀ ਇਕ ਕੋਲ ਇਕ ਕੀਮਤੀ ਵੋਟ ਪੰਜਾਬ ਦੇ ਜ਼ੋਨ ਆਸਾਮ ਤੇ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਵੱਖ ਵੱਖ ਪਿੰਡਾਂ ਵਿੱਚ ਪੁੱਜਣ ਤੇ ਪਾਰਟੀ ਵਰਕਰਾਂ ਗ੍ਰਾਮ ਪੰਚਾਇਤਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਬੱਲੂਆਣਾ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਅਮਰ ਕਾਮਿਲ ਬੋਪਾਰਾਏ ਰਾਏਕੋਟ ਐਡਵੋਕੇਟ ਬਲਦੇਵ ਸਿੰਘ ਪੇਧਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲਕਲਾਂ ਯੂਥ ਆਗੂ ਗੁਰਕੀਮਤ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਲੱਕੀ ਮਾਨਸਾ ਸਾਬਕਾ ਚੇਅਰਮੈਨ ਬਾਬੂ ਰੋਸ਼ਨ ਲਾਲ ਬਾਂਸਲ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਮਾਂਗਟ ਹਮੀਦੀ ਸੇਵਾਮੁਕਤ ਕੰਨਗੋ ਉਜਾਗਰ ਸਿੰਘ ਦਿਓਲ ਛਾਪਾ ਸਰਪੰਚ ਜਸਪ੍ਰੀਤ ਕੌਰ ਮਾਂਗਟ ਪਹੁੰਚੋ ਅਮਰ ਸਿੰਘ ਚੋਪੜਾ ਡਾ ਬਲਵੰਤ ਰਾਏ ਸ਼ਰਮਾ ਸਾਬਕਾ ਸਰਪੰਚ ਸੂਬੇਦਾਰ ਸਦਾ ਕ੍ਰਿਸ਼ਨ ਚੌਬੇ ਅਸ਼ੋਕ ਕੁਮਾਰ ਅਗਰਵਾਲ ਤਪੇ ਵਾਲੇ ਰਾਜਬੀਰ ਸਿੰਘ ਰਾਣੂ ਹਮੀਦੀ ਪਰਮਜੀਤ ਕੌਰ ਕੁਰੜ ਭੋਲੀ ਕੌਰ ਕੁਰੜ ਤੋਂ ਇਲਾਵਾ ਹੋਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਵਰਕਰਾਂ ਹਾਜ਼ਰ ਸਨ।
12---1ਈ