ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਭਾਸ਼ਣ ਦੀ ਵੀਡੀਉ ਭੇਜ ਕੇ ਰਾਜਪਾਲ 'ਤੇ ਕੀਤਾ ਪਲਟਵਾਰ
ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਭਾਸ਼ਣ ਦੀ ਵੀਡੀਉ ਭੇਜ ਕੇ ਰਾਜਪਾਲ 'ਤੇ ਕੀਤਾ ਪਲਟਵਾਰ
ਕਿਹਾ, ਲਉ ਰਾਜਪਾਲ ਜੀ ਸਬੂਤ, ਰਾਜਪਾਲ ਨੇ ਮੇਰੀ ਸਰਕਾਰ ਕਹਿਣ ਦੇ ਮਾਮਲੇ ਵਿਚ ਮੁੱਖ ਮੰਤਰੀ ਨੂੰ ਸਬੂਤ ਦੇਣ ਦੀ ਦਿਤੀ ਸੀ ਚੁਣੌਤੀ
ਚੰਡੀਗੜ੍ਹ, 12 ਜੂਨ (ਭੁੱਲਰ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਮੁੱਖ ਮੰਤਰੀ ਤੇ ਸਰਕਾਰ ਬਾਰੇ ਕੀਤੀਆਂ ਟਿਪਣੀਆਂ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਲਟਵਾਰ ਕੀਤਾ ਹੈ | ਟਵੀਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਜੀ ਤੁਹਾਡੀ ਮੰਗ ਅਨੁਸਾਰ ਲਉ ਵੀਡੀਉ ਸਬੂਤ | ਉਨ੍ਹਾਂ ਨਾਲ ਰਾਜਪਾਲ ਦੇ ਵਿਧਾਨ ਸਭਾ ਵਿਚ ਭਾਸ਼ਨ ਦੀ ਵੀਡੀਉ ਰਿਕਾਰਡਿੰਗ ਵੀ ਜਾਰੀ ਕੀਤੀ ਹੈ | ਮੁੱਖ ਮੰਤਰੀ ਨੇ ਰਾਜਪਾਲ ਵਲੋਂ ਕਹੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਅੱਗੇ ਲਿਖਿਆ ਕਿ ਪਹਿਲਾਂ ਤੁਸੀਂ ਮਾਈ ਗਵਰਨਮੈਂਟ ਕਿਹਾ ਤੇ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ਼ ਗਵਰਨਮੈਂਟ ਕਹਿਣ ਲੱਗ ਪਏ | ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਬਾਰੇ ਦਸਿਆ ਕਿ ਜੋ ਲਿਖਿਆ ਭਾਸ਼ਣ ਹੈ, ਉਹੀ ਪੜ੍ਹਨਾ
ਪਵੇਗਾ ਤਾਂ ਤੁਸੀਂ ਮੈਨੂੰ ਸਹੀ ਠਹਿਰਾਉਂਦੇ ਹੋਏ ਮਾਈ ਗਵਰਨਮੈਂਟ ਕਹਿਣਾ ਸ਼ੁਰੂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਰਾਜਪਾਲ ਸਾਹਿਬ ਮੈਂ ਬਿਨਾਂ ਤੱਥਾਂ ਤੋਂ ਕੋਈ ਨਹੀਂ ਬੋਲਦਾ | ਜ਼ਿਕਰਯੋਗ ਹੈ ਕਿ ਰਾਜਪਾਲ ਨੇ ਅੱਜ ਭਗਵੰਤ ਮਾਨ ਦੀ ਦਿੱਲੀ ਰੈਲੀ ਵਿਚ ਟਿਪਣੀ ਨੂੰ ਚੁਨੌਤੀ ਦਿੰਦੇ ਹੋਏ ਸਬੂਤ ਪੇਸ਼ ਕਰਨ ਲਈ ਕਿਹਾ ਸੀ |