ਸਾਰੀਆਂ ਫ਼ਸਲਾਂ ਤੋਂ ਐਮ.ਐਸ.ਪੀ. ਨੂੰ ਤੋੜਨ ਲਈ ਇਨ੍ਹਾਂ ਨੇ ਸ਼ੁਰੂਆਤ ਸੂਰਜਮੁਖੀ ਤੋਂ ਕੀਤੀ ਹੈ : ਅਰਸ਼ਦੀਪ ਸਿੰਘ ਚੜੂਨੀ

ਏਜੰਸੀ

ਖ਼ਬਰਾਂ, ਪੰਜਾਬ

ਸਾਰੀਆਂ ਫ਼ਸਲਾਂ ਤੋਂ ਐਮ.ਐਸ.ਪੀ. ਨੂੰ ਤੋੜਨ ਲਈ ਇਨ੍ਹਾਂ ਨੇ ਸ਼ੁਰੂਆਤ ਸੂਰਜਮੁਖੀ ਤੋਂ ਕੀਤੀ ਹੈ : ਅਰਸ਼ਦੀਪ ਸਿੰਘ ਚੜੂਨੀ

image


ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਪੁੱਤਰ ਅਰਸ਼ਦੀਪ ਸਿੰਘ ਚੜੂਨੀ ਨੇ ਕਿਹਾ ਕਿ ਸਾਰੀਆਂ ਫ਼ਸਲਾਂ ਤੋਂ ਐਮ.ਐਸ.ਪੀ. ਨੂੰ  ਤੋੜਨ ਲਈ ਇਨ੍ਹਾਂ ਨੇ ਸ਼ੁਰੂਆਤ ਸੂਰਜਮੁਖੀ ਤੋਂ ਕੀਤੀ ਹੈ¢ ਉਨ੍ਹਾਂ ਦਸਿਆ ਕਿ ਮੰਡੀ ਵਿਚ ਮੱਕੀ ਦੀ ਫ਼ਸਲ ਪਈ ਹੈ ਜਿਸ ਦਾ ਘੱਟੋ ਘੱਟ ਮੁਲ 2100 ਰੁਪਏ ਤੈਅ ਕੀਤਾ ਗਿਆ ਸੀ ਪਰ ਮੱਕੀ ਦੀ ਸਾਫ਼-ਸੁਥਰੀ ਅਤੇ ਸੁੱਕੀ ਢੇਰੀ ਵੀ ਮਹਿਜ਼ 1780 ਰੁਪਏ ਦੀ ਹੀ ਵਿਕੀ ਹੈ¢ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ¢ ਅਰਸ਼ਦੀਪ ਸਿੰਘ ਨੇ ਦਸਿਆ ਕਿ ਸ਼ਾਹਬਾਦ ਵਿਖੇ ਮੰਡੀਆਂ ਵਿਚ ਪਈ ਸੂਰਜਮੁਖੀ ਦੀ ਫ਼ਸਲ ਦਾ ਮੀਂਹ ਕਾਰਨ ਨੁਕਸਾਨ ਹੋਇਆ ਹੈ, ਸਾਰੀ ਫ਼ਸਲ ਨਾਲੀਆਂ ਵਿਚ ਰੁੜ ਗਈ ਹੈ ਪਰ ਕੋਈ ਵੀ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ ਹੈ¢