ਲੁਧਿਆਣਾ 'ਚ 7 ਨਹੀਂ ਸਗੋਂ ਸਾਢੇ 8 ਕਰੋੜ ਦੀ ਹੋਈ ਲੁੱਟ : ਪੁਲਿਸ ਅਧਿਕਾਰੀ
ਲੁਧਿਆਣਾ 'ਚ 7 ਨਹੀਂ ਸਗੋਂ ਸਾਢੇ 8 ਕਰੋੜ ਦੀ ਹੋਈ ਲੁੱਟ : ਪੁਲਿਸ ਅਧਿਕਾਰੀ
ਲੁਧਿਆਣਾ, 12 ਜੂਨ (ਸੁਖਵਿੰਦਰ ਸਿੰਘ ਗਿੱਲ): ਮਹਾਂਨਗਰ ਦੇ ਰਾਜ ਗੁਰੂ ਨਗਰ ਵਿਚ ਸੀ ਐਮ ਐਸ ਕੰਪਨੀ ਵਿਚ ਹੋਈ ਸੱਤ ਕਰੋੜ ਦੀ ਲੁੱਟ ਬਾਰੇ ਅਗਲੀ ਜਾਣਕਾਰੀ ਦੇਣ ਲਈ ਏਡੀਸੀਪੀ-3 ਸ਼ੁਬਮ ਅਗਰਵਾਲ ਨੇ ਕੰਪਨੀ ਦੇ ਗੇਟ ਦੇ ਅੱਗੇ ਪ੍ਰੈੱਸ ਵਾਰਤਾ ਕਰਦਿਆਂ ਦਸਿਆ ਕਿ ਕੰਪਨੀ ਦੇ ਅਧਿਕਾਰੀਆਂ ਦੇ ਮੁਤਾਬਕ ਲੁੱਟ ਦੀ ਅਸਲ ਰਕਮ 8 ਕਰੋੜ 49 ਲੱਖ ਰੁਪਏ ਹੈ¢ ਪਹਿਲਾਂ ਇਹ ਰਕਮ 7 ਕਰੋੜ ਦਸੀ ਗਈ ਸੀ |
ਪੁਲਿਸ ਅਧਿਕਾਰੀ ਨੇ ਦਸਿਆ ਕਿ ਫ਼ਿਲਹਾਲ ਲੁਟੇਰਿਆਂ ਬਾਰੇ ਅਜੇ ਕੋਈ ਪੱਕਾ ਕੁੱਝ ਉਨ੍ਹਾਂ ਹੱਥ ਨਹੀਂ ਲੱਗਾ, ਪ੍ਰੰਤੂ ਜਲਦੀ ਹੀ ਲੁਟੇਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ¢ ਦਸਣਯੋਗ ਹੈ ਪੁਲਿਸ ਦੇ ਸ਼ੱਕ ਦੀ ਸੂਈ ਘੁੰਮ ਕੇ ਵਾਰ ਵਾਰ ਕੰਪਨੀ ਮੁਲਾਜ਼ਮਾਂ ਵਲ ਆ ਜਾਂਦੀ ਹੈ¢ ਏਡੀਸੀਪੀ ਅਗਰਵਾਲ ਨੇ ਦਸਿਆ ਕਿ ਕੰਪਨੀ ਦੀ ਲਾਪ੍ਰਵਾਹੀ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਜਿਸ ਮਾਤਰਾ ਵਿਚ ਕੰਪਨੀ ਅੰਦਰ ਕੈਸ਼ ਪਿਆ ਹੁੰਦਾ ਹੈ ਉਸ ਦਰਜੇ ਦੀ ਕੰਪਨੀ ਦੀ ਸਕਿਉਰਟੀ ਨਹੀਂ¢ ਉਨ੍ਹਾਂ ਕਿਹਾ ਕੰਪਨੀ ਦਾ ਮੇਨ ਗੇਟ ਅਤੇ ਕੰਧਾਂ ਸਕਿਉਰਟੀ ਦੇ ਪੈਰਾਮੀਟਰ ਤੇ ਖਰੀਆਂ ਨਹੀਂ ਉਤਰਦੀਆਂ¢ ਉਨ੍ਹਾਂ ਕਿਹਾ ਕਿ ਜਿਥੇ ਕੰਪਨੀ ਦਾ ਮੇਨ ਕੈਸ਼ ਪਿਆ ਸੀ ਉਥੇ ਦੋ ਸਕਿਉਟੀਗਾਰਡ ਅਸਲੇ ਸਮੇਤ ਖੜੇ ਸਨ ਪ੍ਰੰਤੂ ਉਨ੍ਹਾਂ ਕੋਲੋ ਲੁਟੇਰਿਆਂ ਉਤੇ ਗੋਲੀ ਨਹੀਂ ਚਲੀ, ਕਿਉਂਕਿ ਉਨ੍ਹਾਂ ਕੋਲੋਂ ਦਿਨ
ਅਤੇ ਰਾਤ ਵਾਧੂ ਡਿਊਟੀ ਲਈ ਗਈ ਸੀ¢ ਕੰਪਨੀ ਦੇ ਡੀਵੀਆਰ ਨੂੰ ਲੁਟੇਰੇ ਪੱਟ ਕੇ ਅਪਣੇ ਨਾਲ ਲੈ ਗਏ ਜਿਸ ਕਾਰਨ ਪੁਲਿਸ ਹੱਥ ਮÏਕੇ ਦੀਆਂ ਤਸਵੀਰਾਂ ਨਹੀਂ ਲੱਗ ਸਕੀਆ¢ ਉਨ੍ਹਾਂ ਕਿਹਾ ਕਿ ਜਿਸ ਕਮਰੇ ਵਿਚ ਕੈਸ਼ ਪਿਆ ਹੁੰਦਾ ਹੈ ਉਸ ਵਿਚ ਸਕਿਊਰਟੀ ਅਲਾਰਮ ਲੱਗਾ ਹੈ ਲੇਕਿਨ ਉਸ ਦੀ ਹਾਲਤ ਏਨੀ ਮਾੜੀ ਸੀ ਕਿ ਲੁਟੇਰੇ ਉਸ ਦੀ ਤਾਰ ਨੂੰ ਕੱਟ ਕੇ ਕਮਰੇ ਵਿਚ ਵੜ ਗਏ¢
ਉਨ੍ਹਾਂ ਕਿਹਾ ਕੇ ਪੁਲਿਸ ਦੀਆਂ 10 ਟੀਮਾਂ ਬਣਾ ਕੇ ਅਸੀਂ ਲੁਟੇਰਿਆਂ ਦੀ ਭਾਲ ਵਿਚ ਲੱਗੇ ਹੋਏ ਹਾਂ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ¢ ਸੋਸ਼ਲ ਮੀਡੀਆ ਤੇ ਚਲ ਰਹੀਆਂ ਸੀਸੀਟੀਵੀ ਫੁਟੇਜ ਬਾਰੇ ਉਨ੍ਹਾਂ ਕਿਹਾ ਕੀ ਇਨ੍ਹਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਲੁਟੇਰਿਆਂ ਦੀਆਂ ਫੁਟੇਜ ਨਹੀਂ ਹਨ¢ ਜਗਰਾਓ ਟੋਲ ਪਲਾਜ਼ਾ ਤੋੜ ਕੇ ਭੱਜਣ ਵਾਲੇ ਨÏਜਵਾਨ ਵੀ ਹੋਰ ਸਨ | ਉਨ੍ਹਾਂ ਟੋਲ ਨਾ ਦੇਣ ਕਾਰਨ ਅਜਿਹਾ ਕੀਤਾ¢
ਸੁਖਵਿੰਦਰ : 01