Pilibhit Religious conversion: ਧਰਮ ਪਰਿਵਰਤਨ ਨੂੰ ਰੋਕਣ ਲਈ 16 ਜੂਨ ਨੂੰ ਟਾਟਰਗੰਜ ਵਿਖੇ ਸਿੱਖ ਜਥੇਬੰਦੀਆਂ ਦੀ ਹੋਵੇਗੀ ਅਹਿਮ ਮੀਟਿੰਗ
ਸਿੱਖ ਧਰਮ 'ਚ ਵਾਪਸੀ ਲਈ ਹੋਵੇਗੀ ਵਿਚਾਰ-ਚਰਚਾ
An important meeting of Sikh organizations will be held at Tatarganj on June 16 to stop religious conversion.
Pilibhit Religious conversion: UP ਦੇ ਪੀਲੀਭੀਤ 'ਚ ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਧਰਮ ਪਰਿਵਰਤਨ ਨੂੰ ਲੈ ਕੇ ਟਾਟਰਗੰਜ ਵਿਖੇ ਸਿੱਖ ਜਥੇਬੰਦੀਆਂ ਸਰਗਰਮ ਹੋ ਗਏ ਹਨ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ 16 ਜੂਨ ਨੂੰ ਟਾਟਰਗੰਜ ਵਿਖੇ ਅਹਿਮ ਮੀਟਿੰਗ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਿੱਖ ਧਰਮ ਵਿੱਚ ਵਾਪਸੀ ਲਿਆਉਣ ਲਈ ਵਿਚਾਰ ਚਰਚਾ ਕੀਤੀ ਜਾਵੇਗੀ।
ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਕਿਹਾ ਹੈ ਕਿ ਸਿੱਖ ਧਰਮ ਤੋਂ ਪਰਿਵਰਤਿਤ ਹੋਏ ਲੋਕਾਂ ਨੂੰ ਵਾਪਸ ਲੈ ਕੇ ਆਉਣਾ ਹੈ ਅਤੇ ਜਿਹੜੇ ਲੋਕਾਂ ਦੇ ਸ਼ੰਕੇ ਹਨ ਉਹ ਦੂਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਹੈ ਕਿ ਟਾਟਰਗੰਜ ਦੇ੍ ਗੁਰਦੁਆਰਾ ਸਾਹਿਬ ਵਿਖੇ ਇਕੱਤਰਤਾ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਪਹੁੰਚਣ ਦੀ ਅਪੀਲ ਕੀਤੀ ਹੈ।