Mohali News : ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਸਨੈਚਰਾਂ ਨੂੰ ਕੀਤਾ ਕਾਬੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : 1 ਚੋਰੀ ਦਾ ਮੋਟਰਸਾਈਕਲ, 11 ਮੋਬਾਈਲ ਸਮੇਤ 2 ਚਾਕੂ ਹੋਏ ਬਰਾਮਦ 

ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਸਨੈਚਰਾਂ ਨੂੰ ਕੀਤਾ ਕਾਬੂ 

Mohali News in Punjabi : ਮੋਹਾਲੀ ’ਚ ਬਲੌਂਗੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ 4 ਸਨੈਚਰਾਂ ਤੋਂ ਇੱਕ ਚੋਰੀ ਦਾ ਮੋਟਰਸਾਈਕਲ , 11 ਮੋਬਾਈਲਾਂ ਸਮੇਤ 2 ਚਾਕੂ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖਾਸ ਨੇ ਇਕ ਸੂਚਨਾ ਦਿੱਤੀ ਸੀ। 

ਜਿਸ ’ਤੇ ਉਹਨਾਂ ਨੇ ਪਹਿਲਾਂ ਇੱਕ ਸਨੈਚਰ ਨੂੰ ਫੜਿਆ ਅਤੇ ਪੁੱਛਗਿੱਛ ਵਿੱਚ ਹੋਰ ਤਿੰਨ ਨਾਮ ਸਾਹਮਣੇ ਆਏ ਹਨ। ਹੁਣ ਚਾਰਾਂ ਸਨੈਚਰਾਂ ਨੂੰ ਗ੍ਰਿਘ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਹਨਾਂ ਤੋਂ ਪੁੱਛ ਕੇ ਹੋਰ ਕਿੰਨੀ ਜਗ੍ਹਾਂ ਇਹਨਾਂ ਨੇ ਸਨੈਚ ਕੀਤਾ ਹੈ ਜਾਂ ਕਿੰਨੀ ਜਗ੍ਹਾਂ ਹੋਰ ਵਹੀਕਲ ਚੋਰੀ ਕੀਤੇ ਹਨ। ਉਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਫਿਲਹਾਲ ਇਹਨਾਂ ਕੋਲੋਂ 11 ਚੋਰੀ ਦੇ ਮੋਬਾਈਲ 1 ਚੋਰੀ ਮੋਟਰਸਾਈਕਲ ਤੇ ਦੋ ਚਾਕੂ ਬਰਾਮਦ ਹੋਏ ਹਨ। ਇਹਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ ਅਤੇ ਇਹਨਾਂ ਵਿੱਚੋਂ ਇੱਕ ਤੇ ਪਹਿਲਾਂ ਵੀ ਮੁਕਦਮੇ ਦਰਜ ਹਨ। 

(For more news apart from  Mohali Police got a big success, 4 snatchers arrested News in Punjabi, stay tuned to Rozana Spokesman)