ਪੰਜਾਬ ਨੈਸ਼ਨਲ ਬੈਂਕ ਫ਼ੇਜ਼-3ਏ ਮੋਹਾਲੀ ਵਿਚ ਹੋਈ ਬੈਂਕ ਡਕੈਤੀ ਦਾ ਪਰਦਾਫ਼ਾਸ਼
ਡਕੈਤੀ ਵਿਚ ਸ਼ਾਮਲ ਤਿੰਨੇ ਨੌਜਵਾਨ ਗ੍ਰਿਫ਼ਤਾਰ
ਐਸ.ਏ.ਐਸ. ਨਗਰ, 12 ਜੁਲਾਈ (ਸੁਖਦੀਪ ਸਿੰਘ ਸੋਈ): ਐਸਐਸਪੀ, ਐੱਸ.ਏ.ਐੱਸ ਨਗਰ ਕਲਦੀਪ ਸਿੰਘ ਚਹਿਲ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਤੀ 17 ਜੁਲਈ ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫ਼ੇਜ਼-3ਏ ਮੋਹਾਲੀ ਵਿਚ ਦੁਪਹਿਰ ਸਮੇਂ ਦੋ ਨਾ-ਮਾਲੂਮ ਨੌਜਵਾਨਾਂ ਵਲੋਂ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦੀ ਨੋਕ ਉਤੇ ਬੈਂਕ ਡਕੈਤੀ ਕੀਤੀ ਗਈ ਸੀ ਜਿਸ ਦੇ ਆਧਾਰ ਉਤੇ ਮੁਕੱਦਮਾ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।
ਉਨ੍ਹਾਂ ਦਸਿਆ ਕਿ ਹਰਮਨਦੀਪ ਸਿੰਘ ਹਾਂਸ, ਐੱਸ.ਪੀ ਇਨਵੈਸਟੀਗੇਸ਼ਨ, ਗੁਰਸ਼ੇਰ ਸਿੰਘ ਸੰਧੂ, ਡੀ ਐੱਸ ਪੀ ਸਿਟੀ-1 ਮੋਹਾਲੀ ਸਮੇਤ ਇੰਸਪੈਕਟਰ ਰਾਜੇਸ਼ ਅਰੋੜਾ, ਇੰਚਾਰਜ ਸੀ.ਆਈ.ਏ ਸਟਾਫ਼ ਮੋਹਾਲੀ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਮਹਿਲਾ ਬਾਂਚ ਫੇਸ-3ਏ ਮੋਹਾਲੀ ਵਿਚ ਹੋਈ ਬੈਂਕ ਡਕੈਤੀ ਦਾ ਪਰਦਾਫ਼ਾਸ਼ ਕਰਦਿਆਂ ਸੰਦੀਪ ਖੁਰਮੀ ਉਰਫ਼ ਸੰਨੀ, ਸੋਨੂੰ ਅਤੇ ਰਵੀ ਕੁਠਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਦਸਿਆ ਕਿ ਉਕਤਾਨ ਤਿੰਨੋਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੁੱਕਦਮੇ ਦੀ ਤਫ਼ਤੀਸ਼ ਅਜੇ ਜਾਰੀ ਹੈ, ਦੋਸ਼ੀਆਨ ਪਾਸੋਂ ਹੋਰ ਵੀ ਕਈ ਲੁੱਟਾਂ, ਖੋਹਾਂ ਅਤੇ ਬੈਂਕ ਡਕੈਤੀਆ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।