ਸਾਬਕਾ ਆਈ.ਏ.ਐਸ. ਅਫ਼ਸਰ ਚੰਨੀ ਬਣੇ ਭਾਜਪਾ ਦੇ ਬੁਲਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਆਈ ਏ ਐਸ ਅਫ਼ਸਰ ਐਸ ਐਸ  ਚੰਨੀ ਨੂੰ ਪੰਜਾਬ ਭਾਜਪਾ ਦਾ ਬੁਲਾਰਾ ਬਣਾਇਆ ਗਿਆ ਹੈ

File Photo

ਚੰਡੀਗੜ੍ਹ, 12 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਸਾਬਕਾ ਆਈ ਏ ਐਸ ਅਫ਼ਸਰ ਐਸ ਐਸ  ਚੰਨੀ ਨੂੰ ਪੰਜਾਬ ਭਾਜਪਾ ਦਾ ਬੁਲਾਰਾ ਬਣਾਇਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪਾਰਟੀ ਕਾਰਜਕਾਰਨੀ ਦੀ ਜਾਰੀ ਦੂਜੀ ਸੂਚੀ ਚ  ਕੀਤਾ ਗਿਆ ਹੈ।

ਵਰਣਯੋਗ ਹੈ ਕਿ ਸੂਚਨਾ ਕਮਿਸ਼ਨਰ ਪਦ ਤੋਂ ਸੇਵਾ ਮੁਕਤੀ ਬਾਅਦ ਚੰਨੀ 2019 ਚ ਕੇਂਦਰੀ ਮੰਤਰੀ ਨਿਤਿਨ  ਗਡਕਰੀ ਦੀ ਮੌਜੂਦਗੀ ਵਿਵਚ ਨਵੀਂ ਦਿਲੀ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਪੰਜਾਬ ਭਾਜਪਾ ਦੇ 3 ਬੁਲਾਰੇ ਬਣਾਏ ਗਏ ਹਨ। ਚੰਨੀ ਦੇ ਨਾਲ ਕਪੂਰਥਲਾ ਦੇ ਅਵਤਾਰ ਸਿੰਘ ਮੰਡ ਤੇ ਜਲੰਧਰ ਦੇ ਕ੍ਰਿਸ਼ਨ ਕੋਚਰ ਨੂੰ ਵੀ ਬੁਲਾਰੇ ਨਿਯੁਕਤ ਕੀਤਾ ਗਿਆ ਹੈ।