ਪਾਵਰਕਾਮ ਪਿੰਡ ਲੱਲੀਆਂ ਦੀ ਬਿਜਲੀ ਸਪਲਾਈ ਲਈ ਕਰ ਰਿਹੈ ਸਰਬੋਤਮ ਕੋਸ਼ਿਸਾਂ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਮਰਪਿਤ ਸਟਾਫ਼ ਭਾਰੀ ਤੂਫ਼ਾਨ ਤੋਂ ਬਾਅਦ ਓਪਰੇਸ਼ਨ
File Photo
ਗੜ੍ਹਸ਼ੰਕਰ, 12 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸਮਰਪਿਤ ਸਟਾਫ਼ ਭਾਰੀ ਤੂਫ਼ਾਨ ਤੋਂ ਬਾਅਦ ਓਪਰੇਸ਼ਨ ਡਵੀਜ਼ਨ ਗੜ੍ਹਸ਼ੰਕਰ ਦੇ ਅਧੀਨ ਪਿੰਡ ਲੱਲੀਆਂ ਦੀ ਬਿਜਲੀ ਸਪਲਾਈ ਦੀ ਬਹਾਲੀ ਲਈ ਅਪਣੇ ਪੱਧਰ ਦੀਆਂ ਸਰਬੋਤਮ ਕੋਸ਼ਿਸ਼ਾਂ ਕਰ ਰਹੇ ਹਨ । ਇਹ ਦਸਿਆ ਗਿਆ ਹੈ ਕਿ 11-12 ਜੁਲਾਈ ਦੀ ਰਾਤ ਨੂੰ ਭਾਰੀ ਤੂਫ਼ਾਨ/ਬਾਰਸ਼ ਕਾਰਨ ਬਿਜਲੀ ਸਪਲਾਈ ਪ੍ਰਭਾਵਤ ਹੋਈ ਸੀ।