ਆਜੜੀ ਦਾ ਬੱਕਰੀਆਂ-ਭੇਡਾਂ ਦਾ ਫ਼ਾਰਮ ਮੀਂਹ ਕਾਰਨ ਢਹਿ ਢੇਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਰਾਮਪੁਰਾ ਖੇਤਰ ਅੰਦਰ ਪਇਆ ਭਰਵਾ ਮÄਹ ਇਕ ਆਜੜੀ ਲਈ ਕਾਰੋਪੀ ਲੈ ਕੇ

File Photo

ਬਠਿੰਡਾ (ਦਿਹਾਤੀ), 12 ਜੁਲਾਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਰਾਮਪੁਰਾ ਖੇਤਰ ਅੰਦਰ ਪਇਆ ਭਰਵਾ ਮÄਹ ਇਕ ਆਜੜੀ ਲਈ ਕਾਰੋਪੀ ਲੈ ਕੇ ਆਇਆ। ਭਰਵੇਂ ਮÄਹ ਕਾਰਨ ਸਿਧਾਣਾ ਪਿੰਡ ਅੰਦਰ ਬੱਕਰੀਆ ਤੇ ਭੇਡਾਂ ਦਾ ਫ਼ਾਰਮ ਡਿੱਗ ਜਾਣ ਕਾਰਨ 15 ਜਾਨਵਰਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ ਜਿਸ ਦੇ ਸਬੰਧ ਵਿਚ ਪੰਚ ਮੱਖਣ ਸਿੰਘ ਸਿੱਧੂ, ਟਹਿਲ ਸਿੰਘ ਨੇ ਦਸਿਆ ਕਿ ਪਿੰਡ ਦਾ ਇਕ ਲੋੜਵੰਦ ਪਰਵਾਰ ਦਾ ਸੁਖਮੰਦਰ ਸਿੰਘ ਪੁੱਤਰ ਸੰਤਾ ਸਿੰਘ ਜਿਸ ਕੋਲੇ ਬੱਕਰੀਆ ਤੇ ਭੇਡਾਂ ਰੱਖੀਆ ਹੋਈਆ ਸਨ।

ਬੀਤੀ ਰਾਤ ਆਏ ਮੀਂਹ ਤੇ ਝੱਖੜ ਕਾਰਨ ਉਸ ਦਾ ਜਾਨਵਰਾਂ ਵਾਲਾ ਸੈਂਡ ਡਿੱਗ ਪਿਆ ਜਿਸ ਦੀ ਕੰਧ ਥਲ੍ਹੇ ਆ ਕੇ 15 ਜਾਨਵਰਾਂ ਦੀ ਮੌਤ ਹੋ ਗਈ।  ਅਜਿਹਾ ਹੋਣ ਨਾਲ ਗ਼ਰੀਬ ਪਰਵਾਰ ਦਾ ਦੋ ਲੱਖ ਰੁਪੈ ਤੋਂ ਵਧੇਰੇ ਨੁਕਸਾਨ ਹੋ ਗਿਆ। ਉਨ੍ਹਾਂ ਅੱਗੇ ਦਸਿਆ ਕਿ ਹਾਲ ਵਿਚ ਹੀ ਉਸ ਨੇ ਨਵਾਂ ਸੈਡ ਬਣਾਇਆ ਸੀ ਉਹ ਵੀ ਤਹਿਸ ਨਹਿਸ ਹੋ ਗਿਆ। ਉਧਰ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਸਣੇ ਵੱਖ ਵੱਖ ਸਮਾਜਕ ਕਲੱਬਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਪੀੜਤ ਪਰਵਾਰ ਦੇ ਹੋਏ ਆਰਥਕ ਨੁਕਸਾਨ ਦੀ ਪੂਰਤੀ ਮੁਆਵਜ਼ੇ ਦੇ ਰੂਪ ਵਿਚ ਕੀਤੀ ਜਾਵੇ ਤਾਂ ਜੋ ਪਰਵਾਰ ਮੁੜ ਅਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ। ਇਸ ਮੌਕੇ ਪਿੰਡ ਵਾਸੀ ਵੀ ਹਾਜ਼ਰ ਸਨ।