ਮਾਨਸੂਨ ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਆਖ਼ਰਕਾਰ ਪੂਰੇ ਦੇਸ਼ ’ਚ ਛਾਇਆ

ਏਜੰਸੀ

ਖ਼ਬਰਾਂ, ਪੰਜਾਬ

ਮਾਨਸੂਨ ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਆਖ਼ਰਕਾਰ ਪੂਰੇ ਦੇਸ਼ ’ਚ ਛਾਇਆ

image

ਨਵੀਂ ਦਿੱਲੀ, 13 ਜੁਲਾਈ : ਦਖਣੀ-ਪਛਮੀ ਮਾਨਸੂਨ ਦਿੱਲੀ-ਐਨਸੀਆਰ ਵੱਲ ਵਧਣ ਦੇ ਨਾਲ ਹੀ ਆਖ਼ਿਰਕਾਰ ਪੰਜ ਦਿਨਾਂ ਦੀ ਦੇਰੀ ਦੇ ਬਾਅਦ, ਮੰਗਲਵਾਰ ਨੂੰ ਪੂਰੇ ਦੇਸ਼ ’ਚ ਛਾ ਗਿਆ। ਭਾਰਤ ਮੌਸਮ ਵਿਭਾਗ ਵਿਗਿਆਨ (ਆਈ.ਐਮ.ਡੀ) ਨੇ ਇਹ ਜਾਣਕਾਰੀ ਦਿਤੀ। ਆਮਤੌਰ ’ਤੇ ਦਖਣੀ ਪਛਮੀ ਮਾਨਸੂਨ ਪੂਰੇ ਦੇਸ਼ ’ਚ ਅੱਠ ਜੁਲਾਈ ਨੂੰ ਪਹੁੰਚ ਜਾਂਦਾ ਹੈ। ਪਹਿਲਾਂ, ਪੂਰੇ ਦੇਸ਼ ’ਚ ਮਾਨਸੂਨ ਆਉਣ ਦੀ ਆਮ ਮਿਤੀ 15 ਜੁਲਾਈ ਸੀ। ਪਿਛਲੇ ਸਾਲ ਮੈਸਮ ਵਿਭਾਗ ਨੇ ਕਈ ਇਲਾਕਿਆਂ ’ਚ ਮਾਨਸੂਨ ਆਉਣ ਦੀ ਤਾਰੀਖ਼ ’ਚ ਸੋਧ ਕੀਤਾ ਸੀ। 
ਇਸ ਵਾਰ ਮਾਨਸੂਨ ਦਿੱਲੀ ’ਚ ਸੱਭ ਤੋਂ ਆਖ਼ਿਰ ਵਿਚ ਆਇਆ ਹੈ। ਸੋਮਵਾਰ ਨੂੰ ਮਾਨਸੂਨ ਦਿੱਲੀ ਨੂੰ ਤਰਸਦਾ ਛੱਡ ਕੇ ਅਪਣੇ ਆਖ਼ਿਰੀ ਪੜਾਅ ਰਾਜਸਥਾਨ ਦੇ ਜੈਸਲਮੇਰ ਅਤੇ ਗੰਗਾਨਗਰ ਜ਼ਿਲ੍ਹਿਆਂ ਤਕ ਪਹੁੰਚ ਗਿਆ ਸੀ। ਮੰਗਲਵਾਰ ਨੂੰ ਰਾਜਧਾਨੀ ਖੇਤਰ (ਐਨਸੀਆਰ) ਦੇ ਕਈ ਹਿੱਸਿਆਂ ’ਚ ਬਾਰਸ਼ ਸ਼ੁਰੂ ਹੋਈ ਜਿਸ ਦੇ ਬਾਅਦ ਮੌਸਮ ਵਿਭਾਗ ਨੇ ਮਾਨਸੂਨ ਦੇ ਦਿੱਲੀ ’ਚ ਆਉਣ ਦਾ ਐਲਾਨ ਕਰ ਦਿਤਾ। ਆਈਐਮਡੀ ਨੇ ਕਿਹਾ, ‘‘ਪਿਛਲੇ ਚਾਰ ਦਿਨਾਂ ਤੋਂ ਬੰਗਾਲ ਦੀ ਖਾੜੀ ਤੋਂ ਨਮੀ ਵਾਲੀ ਹਵਾਵਾਾਂ ਦੇ ਚੱਲਣ ਨਾਲ ਬੱਦਲਾਂ ਦਾ ਦਾਇਰਾ ਵੱਧ ਗਿਆ ਅਤੇ ਕਈ ਸਥਾਨਾਂ ’ਤੇ ਬਾਰਸ਼ ਹੋਈ। ਦਖਣੀ ਪਛਮੀ ਮਾਨਸੂਨ ਅੱਗੇ ਵੱਧ ਗਿਆ ਹੈ ਅਤੇ ਦਿੱਲੀ, ਉਤਰ ਪ੍ਰਦੇਸ਼ ਦੇ ਬਾਕੀ ਸਥਾਨਾਂ, ਪੰਜਾਬ ਹਰਿਆਣਾ ਅਤੇ ਰਾਜਸਥਾਨ ਸਮੇਤ ਦੇਸ਼ ਦੇ ਬਾਕੀ ਬਚੇ ਹਿੱਸਿਆਂ ’ਚ ਦਸਤਕ ਦੇ ਚੁੱਕਾ ਹੈ।’’     (ਏਜੰਸੀ)