2030 ਵਿਚ ਚੰਨ ’ਤੇ ਹੋਵੇਗੀ ਹਲਚਲ ਤੇ ਧਰਤੀ ’ਤੇ ਆਉਣਗੇ ਭਿਆਨਕ ਹੜ੍ਹ

ਏਜੰਸੀ

ਖ਼ਬਰਾਂ, ਪੰਜਾਬ

2030 ਵਿਚ ਚੰਨ ’ਤੇ ਹੋਵੇਗੀ ਹਲਚਲ ਤੇ ਧਰਤੀ ’ਤੇ ਆਉਣਗੇ ਭਿਆਨਕ ਹੜ੍ਹ

image

ਵਾਸ਼ਿੰਗਟਨ, 13 ਜੁਲਾਈ : ਨਾਸਾ ਦੇ ਵਿਗਿਆਨੀਆਂ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਚੰਨ ’ਤੇ ਹਲਕੀ ਜਿਹੀ ਵੀ ਹਲਚਲ ਹੋਈ ਤਾਂ ਪੂਰੀ ਦੁਨੀਆ ’ਚ 2030 ਭਿਆਨਕ ਹੜ੍ਹ ਆਉਣਗੇ। ਅਮਰੀਕੀ ਅੰਤਰਾਸ਼ਟਰੀ ਏਜੰਸੀ ਨਾਸਾ ਨੇ ਅਪਣੇ ਇਕ ਅਧਿਐਨ ’ਚ ਦਾਅਵਾ ਕੀਤਾ ਹੈ ਕਿ ਮੌਸਮ ’ਚ ਬਦਲਾਅ ਦੀ ਵਜ੍ਹਾ ਚੰਨ ਵੀ ਹੋ ਸਕਦਾ ਹੈ। ਨਾਸਾ ਨੇ ਅਪਣੀ ਰੀਪੋਰਟ ’ਚ ਕਿਹਾ ਕਿ ਸਾਲ 2030 ’ਚ ਜਲਵਾਯੂ ਤਬਦੀਲੀ ਦੇ ਚੱਲਦੇ ਵਧਦੇ ਸਮੁੰਦਰ ਦੇ ਜਲ ਪੱਧਰ ਦੇ ਨਾਲ ਚੰਨ ’ਤੇ ਹਲਚਲ ਹੋਵੇਗੀ ਜਿਸ ਨਾਲ ਧਰਤੀ ’ਤੇ ਭਿਆਨਕ ਹੜ੍ਹ ਆਉਣਗੇ।
ਨਾਸਾ ਦਾ ਇਹ ਅਧਿਐਨ ਕਲਾਈਮੇਟ ਚੇਂਜ ਆਧਾਰਿਤ ਜਨਰਲ ਨੇਚਰ ’ਚ 21 ਜੂਨ ਨੂੰ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ’ਚ ਚੰਨ ’ਤੇ ਹਲਚਲ ਦੇ ਚੱਲਦੇ ਧਰਤੀ ’ਤੇ ਆਉਣ ਵਾਲੇ ਹੜ੍ਹੇ ਨੂੰ ‘ਉਪਦਰਵੀ ਹੜ੍ਹ’ ਕਿਹਾ ਗਿਆ ਹੈ। ਇਸ ਤਰ੍ਹਾਂ ਹੜ੍ਹ ਸਮੁੰਦਰੀ ਕਿਨਾਰੀਆਂ ਵਾਲੇ ਇਲਾਕਿਆਂ ’ਚ ਆਉਣਗੇ। ਜਦੋਂ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਦੀ ਔਸਤ ਉਚਾਈ ਦੇ ਮੁਕਾਬਲੇ 2 ਫੁੱਟ ਉੱਚੀਆਂ ਉੱਠਦੀਆਂ ਹਨ। ਘਰ ਤੇ ਸੜਕਾਂ ਸਭ ਕੁੱਝ ਪਾਣੀ ਨਾਲ ਭਰ ਜਾਂਦੀਆਂ ਹਨ ਤੇ ਰੋਜ਼ਾਨਾ ਰੁਟੀਨ ਪ੍ਰਭਾਵਤ ਹੁੰਦਾ ਹੈ। ਨਾਸਾ ਦੇ ਅਧਿਐਨ ਮੁਤਾਬਕ ਸਾਲ 2030 ਦੇ ਮੱਧ ਤਕ ਉਪਦਰਵੀ ਹੜਾਂ ਦੀ ਸਥਿਤੀ ਲਗਾਤਾਰ ਬਣਦੀ ਰਹੇਗੀ ਤੇ ਅਚਾਨਕ ਹੀ ਸਹੀ ਹੋ ਜਾਵੇਗੀ। ਅਧਿਐਨ ’ਚ ਕਿਹਾ ਗਿਆ ਹੈ ਕਿ ਅਮਰੀਕੀ ਸਮੁੰਦਰੀ ਇਲਾਕਿਆਂ ’ਚ ਸਮੁੰਦਰ ਦੀਆਂ ਲਹਿਰਾਂ ਆਪਣੀਆਂ ਉਚਾਈਆਂ ਦੇ ਮੁਕਾਬਲੇ ਤਿੰਨ ਤੋਂ ਚਾਰ ਫੁੱਟ ਉੱਚੀਆਂ ਉਠਣਗੀਆਂ ਤੇ ਇਹ ਸਿਲਸਿਲਾ ਇਕ ਦਹਾਕੇ ਤਕ ਜਾਰੀ ਰਹੇਗਾ। ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ ਹੜ੍ਹ ਦੀ ਇਹ ਸਥਿਤੀ ਪੂਰੇ ਸਾਲ ’ਚ ਨਿਯਮਿਤ ਤੌਰ ’ਤੇ ਨਹੀਂ ਰਹੇਗੀ। ਸਿਰਫ਼ ਕੁੱਝ ਮਹੀਨਿਆਂ ਦੇ ਦਰਮਿਆਨ ਇਹ ਪੂਰੀ ਸਥਿਤੀ ਬਣੇਗੀ, ਜਿਸ ਨਾਲ ਇਸ ਦਾ ਖ਼ਤਰਾ ਹੋਰ ਵਧ ਜਾਵੇਗਾ।
ਹਵਾਈ ਯੂਨੀਵਰਸਿਟੀ ’ਚ ਅਸਿਸਟੈਂਟ ਪ੍ਰਫ਼ੇਸਰ ਤੇ ਅਧਿਐਨ ਦੇ ਮੁੱਖ ਲੇਖਕ ਫਿਲ ਥੌਮਸਨ ਨੇ ਧਰਤੀ ’ਤੇ ਚੰਨ ਦੇ ਅਸਰ ਦੇ ਚੱਲਦੇ ਹੜ੍ਹ ਆਉਣ ਬਾਰੇ ਕਿਹਾ, ਚੰਨ ਜਦੋਂ ਅਪਣੀ ਸਥਿਤੀ ਤੋਂ ਇੱਧਰ-ਉੱਧਰ ਹੁੰਦਾ ਹੈ ਤਾਂ ਇਸ ਨੂੰ ਪੂਰਾ ਹੋਣ ’ਚ 18.6 ਸਾਲ ਦਾ ਸਮਾਂ ਲਗਦਾ ਹੈ ਪਰ ਧਰਤੀ ’ਤੇ ਵਧਦੀ ਗਰਮੀ ਦੇ ਚੱਲਦੇ ਸਮੁੰਦਰੀ ਜਲ ਪੱਧਰ ਦੇ ਨਾਲ ਮਿਲ ਕੇ ਇਹ ਖ਼ਤਰਨਾਕ ਹੋ ਜਾਂਦਾ ਹੈ।  (ਏਜੰਸੀ)