ਹਿਮਾਚਲ ’ਚ ਜ਼ਮੀਨ ਖਿਸਕੀ, 10 ਘਰ ਡਿੱਗੇੇ, ਮਲਬੇ ਹੇਠ 9 ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਹਿਮਾਚਲ ’ਚ ਜ਼ਮੀਨ ਖਿਸਕੀ, 10 ਘਰ ਡਿੱਗੇੇ, ਮਲਬੇ ਹੇਠ 9 ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ

image

ਸ਼ਿਮਲਾ, 13 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ’ਚ ਬੋਹ ਘਾਟੀ ਦੇ ਰੂਲੇਹੜ ਪਿੰਡ ’ਚ ਮਲਬੇ ਵਿਚ ਕਰੀਬ 9 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ ਅਤੇ 5 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਿਨ੍ਹਾਂ ’ਚ 2 ਬੱਚੀਆਂ ਵੀ ਸ਼ਾਮਲ ਹਨ। ਬਚਾਅ ਕੰਮ ਦੌਰਾਨ 5 ਲੋਕਾਂ ’ਚੋਂ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਵਿਅਕਤੀ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਦਸਿਆ ਗਿਆ ਹੈ ਕਿ ਰੂਲੇਹੜ ਪਿੰਡ ’ਚ ਜ਼ਮੀਨ ਖਿਸਕਣ ਕਾਰਨ ਤਿੰਨ ਘਰ ਪੂਰੀ ਤਰ੍ਹਾਂ ਮਲਬੇ ’ਚ ਦਬ ਗਏ, ਜਦੋਂ ਕਿ 10 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਾਹਪੁਰ ਤੋਂ ਕਰੀਬ 25 ਕਿਲੋਮੀਟਰ ਦੂਰ ਬੋਹ ਘਾਟੀ ’ਚ ਮੋਹਲੇਧਾਰ ਮੀਂਹ ਨਾਲ ਆਏ ਹੜ੍ਹ ’ਚ 10 ਘਰ ਢਹਿ ਗਏ ਸਨ। ਮਲਬੇ ਹੇਠ ਦਬੇ ਲੋਕਾਂ ’ਚ ਇਕ ਲਾਸ਼ ਨੂੰ ਕੱਢ ਲਿਆ ਸੀ। ਮੰਗਲਵਾਰ ਸਵੇਰੇ ਕਰੀਬ 5 ਵਜੇ ਐਨ.ਡੀ.ਆਰ.ਐਫ਼., ਪੁਲਿਸ ਅਤੇ ਹੋਮ ਗਾਰਡ ਦੇ ਜਵਾਨਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਸੋਮਵਾਰ ਦੇਰ ਰਾਤ ਤਕ ਚਲੇ ਬਚਾਅ ਮੁਹਿੰਮ ਦੌਰਾਨ 5 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਮੰਗਲਵਾਰ ਦੁਪਹਿਰ ਮਲਬੇ ’ਚੋਂ ਇਕ ਹੋਰ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਨੇ ਦੇਰ ਰਾਤ ਹੀ ਹੋਰ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ ਕਾਂਗੜਾ ਨਿਪੁਨ ਜਿੰਦਲ ਅਤੇ ਐਸ.ਪੀ. ਵਿਮੁਕਤ ਰੰਜਨ ਵੀ ਮੌਕੇ ’ਤੇ ਮੌਜੂਦ ਹਨ। 
ਐਨ.ਡੀ.ਆਰ.ਐਘ. ਦੇ ਕਰੀਬ 50 ਜਵਾਨ ਬਚਾਅ ਮੁਹਿੰਮ ’ਚ ਲੱਗੇ ਹਨ। ਡੀ.ਸੀ. ਡਾ. ਨਿਪੁਨ ਜਿੰਦਲ ਨੇ ਦਸਿਆ ਕਿ ਸਵੇਰੇ 6 ਵਜੇ ਰੈਸਕਿਊ ਟੀਮ ਨੇ ਅਪਣਾ ਕੰਮ ਫਿਰ ਸ਼ੁਰੂ ਕਰ ਦਿਤਾ ਹੈ। ਹਾਲੇ ਤਕ 5 ਲੋਕਾਂ ਨੂੰ ਸੁਰੱਖਿਆ ਕੱਢਿਆ ਜਾ ਚੁਕਿਆ ਹੈ।     (ਏਜੰਸੀ)