ਦਖਣੀ ਭਾਰਤ ’ਚ ਵੀਡੀਉਗ੍ਰਾਫ਼ੀ ਰਾਹੀਂ ਹੋਵੇਗਾ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਰਕੋ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮਰਾਨੰਗਲ ਨੇ ਅਦਾਲਤ ਦੇ ਧਿਆਨ ਵਿਚ ਇਹ ਵੀ ਲਿਆਂਦਾ ਹੈ ਕਿ ਉਹ ਬਲੱਡ ਪੈ੍ਰਸ਼ਰ, ਸ਼ੂਗਰ ਅਤੇ ਫੈਟੀਲੀਵਰ ਆਦਿਕ ਬਿਮਾਰੀਆਂ ਤੋਂ ਪੀੜਤ ਹੈ

IGP Paramraj Singh Umranangal

ਫ਼ਰੀਦਕੋਟ (ਗੁਰਿੰਦਰ ਸਿੰਘ) : ਮੁਅੱਤਲੀ ਅਧੀਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦਾ ਨਾਰਕੋ ਟੈਸਟ ਕਰਨ ਲਈ ਅਦਾਲਤ ਨੇ ਹਰੀ ਝੰਡੀ ਦੇ ਦਿਤੀ ਹੈ। ਉਮਰਾਨੰਗਲ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਸ ਦਾ ਨਾਰਕੋ ਟੈਸਟ ਦੱਖਣੀ ਭਾਰਤ ਦੀ ਕਿਸੇ ਸਰਕਾਰੀ ਸਿਹਤ ਸੰਸਥਾ ਵਿਚ ਕੀਤਾ ਜਾਵੇ ਤੇ ਇਸ ਪ੍ਰਕਿਰਿਆ ਵਿਚ ਵੀਡੀਉਗ੍ਰਾਫ਼ੀ ਕਰਾਉਣੀ ਵੀ ਲਾਜ਼ਮੀ ਹੋਵੇ।

ਹੋਰ ਪੜ੍ਹੋ -  ਹੁਣ ਸਿਆਸਤ ’ਚ ਨਹੀਂ ਆਉਣਗੇ ਰਜਨੀ ਕਾਂਤ, ਲਿਆ ਅਹਿਮ ਫੈਸਲਾ 

ਇਹ ਵੀ ਪੜ੍ਹੋ -  ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ 'ਤੇ ਸ਼ਬਦੀ ਵਾਰ, ਲਗਾਏ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਦੇ ਦੋਸ਼ 

ਉਮਰਾਨੰਗਲ ਨੇ ਅਦਾਲਤ ਦੇ ਧਿਆਨ ਵਿਚ ਇਹ ਵੀ ਲਿਆਂਦਾ ਹੈ ਕਿ ਉਹ ਬਲੱਡ ਪੈ੍ਰਸ਼ਰ, ਸ਼ੂਗਰ ਅਤੇ ਫੈਟੀਲੀਵਰ ਆਦਿਕ ਬਿਮਾਰੀਆਂ ਤੋਂ ਪੀੜਤ ਹੈ, ਇਸ ਲਈ ਨਾਰਕੋ ਟੈਸਟ ਕਰਨ ਤੋਂ ਪਹਿਲਾਂ ਉਸ ਦੀ ਮੈਡੀਕਲ ਜਾਂਚ ਕਰਾਉਣੀ ਵੀ ਯਕੀਨੀ ਬਣਾਈ ਜਾਵੇ। ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ ਮੁਤਾਬਕ ਨਾਰਕੋ ਟੈਸਟ ਦੇ ਘੇਰੇ ਵਿਚ ਆਏ ਹਰ ਵਿਅਕਤੀ ਦੀ ਪਹਿਲਾਂ ਮੁਕੰਮਲ ਮੈਡੀਕਲ ਜਾਂਚ ਯਕੀਨੀ ਬਣਾਈ ਜਾਂਦੀ ਹੈ।