ਸੁਧਾਰਾਂ ਦੇ ਨਾਂਅ ’ਤੇ ਪੀਯੂ ਦੀ ਆਜ਼ਾਦ ਹਸਤੀ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਖ਼ਤਮ ਕੀਤਾ ਜਾ ਰਿਹੈ : ਕੰ

ਏਜੰਸੀ

ਖ਼ਬਰਾਂ, ਪੰਜਾਬ

ਸੁਧਾਰਾਂ ਦੇ ਨਾਂਅ ’ਤੇ ਪੀਯੂ ਦੀ ਆਜ਼ਾਦ ਹਸਤੀ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਖ਼ਤਮ ਕੀਤਾ ਜਾ ਰਿਹੈ : ਕੰਗ

image

ਚੰਡੀਗੜ, 12 ਜੁਲਾਈ (ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਅਕਾਲੀ ਗਲ ਯੂਥ ਤੋਂ ਬਾਅਦ ਹੁਣ ਆਦਮੀ ਪਾਰਟੀ ਨੇ ਵੀ ਪੰਜਾਬ ਯੂਨੀਵਰਸਟੀ ’ਤੇ ਕੇਂਦਰ ਵਲੋਂ ਕਬਜਾ ਕਰਨ ਦੀਆਂ ਚਾਲਾਂ ਦਾ ਮਸਲਾ ਚੁਕਿਆ ਹੈ। ਇਸੇ ਮਸਲੇ ’ਤੇ ਆਪ ਦੇ ਯੂਥ ਆਗੂ ਮਾਲਵਿੰਦਰ ਸਿੰਘ ਕੰਗ, ਜੋ ਕਿ ਹਾਲ ਵਿਚ ਹੀ ਕਿਸਾਨੀ ਮੁੱਦੇ ’ਤੇ ਭਾਜਪਾ ਛੱਡ ਕੇ ਆਏ ਹਨ, ਨੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਪੀਯੂ ’ਤੇ ਪੰਜਾਬ ਦਾ ਕਬਜਾ ਬਰਕਰਾਰ ਰੱਖਣ ਲਈ ਕੇਂਦਰ ਨਾਲ ਮਸਲਾ ਚੁੱਕਣ। ਉਨ੍ਹਾਂ ਕਿਹਾ ਕਿ ਪੀਯੂ ਦੇ ਫ਼ੈਸਲੇ ਲੈਣ ਲਈ ਸੀਨੇਟ ਤੇ ਸਿੰਡੀਕੇਟ ਬਣੀਆਂ ਹੋਈਆਂ ਹਨ ਤੇ ਸੀਨੇਟ ਵਿਚ ਕੇਂਦਰ ਵਲੋਂ ਮੈਂਬਰ ਵੀ ਨਾਮਜ਼ਦ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਪੀਯੂ ’ਤੇ ਕੇਂਦਰ ਦਾ ਕਬਜਾ ਕਰਨ ਦੇ ਉਦੇਸ਼ ਨਾਲ ਉਪ ਰਾਸ਼ਟਰਪਤੀ ਵਲੋਂ ਇਕ ਸੁਧਾਰ ਕਮੇਟੀ ਬਣਾ ਦਿਤੀ ਗਈ ਤੇ ਸੀਨੇਟ ਖ਼ਤਮ ਕਰਨ ਦੀ ਸਾਜਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸੀਨੇਟ ਚੋਣਾਂ ਦੇ ਨਾਂਅ ’ਤੇ ਆਨਾਕਾਨੀ ਕੀਤੀ ਜਾ ਰਹੀ ਹੈ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਅਤੇ ਵਿਸ਼ਵ ਪ੍ਰਸਿੱਧ ‘ਪੰਜਾਬ ਯੂਨੀਵਰਸਟੀ’ ਚੰਡੀਗੜ੍ਹ ਦੇ ਭਗਵੇਂਕਰਨ ਅਤੇ ਖ਼ਾਤਮੇ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਯੂਨੀਵਰਸਟੀ ਦੇ ਲੋਕਤੰਤਰੀ ਢਾਂਚੇ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿ ਨਰਿੰਦਰ ਮੋਦੀ ਸਰਕਾਰ  ਪੰਜਾਬ ਦੀ ਇਸ ਵਿਰਾਸਤ ਨੂੰ ਖੋਹਣ ਵਿਚ ਲੱਗੀ ਹੋਈ ਹੈ। ਇਸੇ ਲਈ ਯੂਨੀਵਰਸਟੀ ਵਿਚ ਪੰਜਾਬ ਤੇ ਪੰਜਾਬੀ ਵਿਰੋਧੀ ਵਿਅਕਤੀ ਨੂੰ ਵਾਇਸ ਚਾਂਸਲਰ ਲਾਇਆ ਗਿਆ ਹੈ, ਜਿਸ ਨੇ ਯੂਨੀਵਰਸਟੀ ਦੀਆਂ ਲੋਕਤੰਤਰੀ ਸੰਸਥਾਵਾਂ ਸੈਨੇਟ ਅਤੇ ਸਿੰਡੀਕੇਟ ਨੂੰ ਖ਼ਤਮ ਕਰਨ ਦੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਲਈ ਪਾਰਟੀ ਵਲੋਂ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਆਪ ਦੇ ਨੌਜਵਾਨ ਆਗੂ ਦਿਨੇਸ਼ ਚੱਢਾ ਵੀ ਹਾਜ਼ਰ ਸਨ।
ਫੋਟੋ ਸੰਤੋਖ ਸਿੰਘ ਦੇਣਗੇ