ਕੈਦੀਆਂ ਨਾਲ ਨਹੀਂ ਭਿੜੇ ਨਵਜੋਤ ਸਿੱਧੂ, ਲੜਾਈ ਵਾਲੀ ਖ਼ਬਰ ਅਫ਼ਵਾਹ

ਏਜੰਸੀ

ਖ਼ਬਰਾਂ, ਪੰਜਾਬ

ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਉਹ ਰੈਗੂਲਰ ਜੇਲ੍ਹ ਵਿਚ ਤਬਦੀਲੀ ਕਰਦੇ ਹਨ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ।  

Navjot sidhu

 

ਪਟਿਆਲਾ - ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੱਧੂ ਜੇਲ੍ਹ ਵਿਚ ਕੈਦੀਆ ਨਾਲ ਭਿੜੇ ਹਨ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ ਇਹ ਅਫਵਾਹ ਹੈ। ਦਰਅਸਲ ਜਿਸ ਬੈਰਕ ਦੇ ਵਿਚ ਨਵਜੋਤ ਸਿੱਧੂ ਬੰਦ ਹਨ ਉਸੇ ਬੈਰਕ ਵਿਚ ਜੋ ਉਹਨਾਂ ਦੇ ਨਾਲ ਕੈਦੀ ਰਹਿੰਦੇ ਹਨ ਉਹਨਾਂ ਨਾਲ ਨਵਜੋਤ ਸਿੱਧੂ ਦੀ ਕਿਸੇ ਗੱਲ ਨੂੰ ਲੈ ਕੇ ਥੋੜ੍ਹੀ ਅਣਬਣ ਹੋਈ ਹੈ

ਪਰ ਖ਼ਬਰਾਂ ਇਹ ਫੈਲਾਈਆਂ ਜਾ ਰਹੀਆਂ ਹਨ ਕਿ ਨਵਜੋਤ ਸਿੱਧੂ ਬੈਰਕ ਵਿਚ ਕੈਦੀਆਂ ਨਾਲ ਝਗੜੇ ਹਨ। ਅਫਵਾਹ ਇਹ ਹੈ ਕਿ ਨਵਜੋਤ ਸਿੱਧੂ ਦਾ ਜੋ ਕੰਟੀਨ ਦਾ ਕਾਰਡ ਹੈ ਉਸ 'ਤੇ ਕਿਸੇ ਕੈਦੀ ਨੇ ਸਿੱਧੂ ਦੀ ਇਜ਼ਾਜਤ ਤੋਂ ਬਗੈਰ ਸਮਾਨ ਮੰਗਵਾਇਆ ਹੈ ਜਿਸ ਨੂੰ ਲੈ ਕੇ ਨਵਜੋਤ ਸਿੱਧੂ ਗੁੱਸੇ ਵਿਚ ਹਨ ਤੇ ਉਹਨਾਂ ਨੇ ਕੈਦੀਆਂ ਨਾਲ ਲੜਾਈ ਕੀਤੀ ਹੈ। ਪਰ ਇਹ ਸਭ ਖ਼ਬਰਾਂ ਝੂਠੀਆਂ ਹਨ। ਇਸ ਬਾਰੇ ਕੋਈ ਅਧਿਕਾਰੀ ਵੀ ਕੁੱਝ ਕਹਿਣ ਲਈ ਤਿਆਰ ਨਹੀਂ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਉਹ ਰੈਗੂਲਰ ਜੇਲ੍ਹ ਵਿਚ ਤਬਦੀਲੀ ਕਰਦੇ ਹਨ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ।